ਸਲਮਾਨ ਖਾਨ ਨੂੰ ਦੂਜੀ ਵਾਰ ਦਿੱਤੀ ਗਈ ਧਮਕੀ ਦੇ ਸਬੰਧ ਚ ਰਾਜਸਥਾਨ ਚ 6 ਮਹੀਨੇ ਪਹਿਲਾਂ ਮੁਲਜ਼ਮ ਧਾਕੜ ਰਾਮ ਬਿਸ਼ਨੋਈ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।



ਧਾਕੜ ਰਾਮ, ਜ਼ਮਾਨਤ 'ਤੇ ਬਾਹਰ ਆਇਆ ਸੀ। ਧਾਕੜ ਰਾਮ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ,



ਜਿਸ ਤੋਂ ਬਾਅਦ ਪੰਜਾਬ 'ਚ ਵੀ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਧਾਕੜ ਰਾਮ ਬਿਸ਼ਨੋਈ ਨੂੰ ਵੀ ਹਿਰਾਸਤ ਵਿੱਚ ਲੈ ਲਵੇਗੀ।



ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਧਾਕੜ ਰਾਮ ਬਿਸ਼ਨੋਈ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ।



ਪੁਲਿਸ ਕੁਝ ਹੀ ਦੇਰ 'ਚ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਦੀ ਬਾਂਦਰਾ ਕੋਰਟ 'ਚ ਪੇਸ਼ ਕਰੇਗੀ।



ਦਰਅਸਲ, ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ 21 ਸਾਲਾ ਧਾਕੜ ਰਾਮ ਬਿਸ਼ਨੋਈ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।



ਮੁਲਜ਼ਮਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਧਮਕੀਆਂ ਦਿੱਤੀਆਂ ਸਨ।



ਪੁਲਿਸ ਅਧਿਕਾਰੀਆਂ ਨੇ ਦੱਸਿਆ, ਮੁੰਬਈ ਪੁਲਿਸ ਨੇ ਤਕਨੀਕੀ ਸਹਾਇਕਾਂ ਦੇ ਜ਼ਰੀਏ ਧਾਕੜ ਦਾ ਪਤਾ ਲਗਾਇਆ।



ਉਨ੍ਹਾਂ ਨੇ ਇੰਟਰਨੈੱਟ ਪ੍ਰੋਟੋਕੋਲ ਪਤੇ ਤੋਂ ਉਸ ਦੇ ਠਿਕਾਣੇ ਦਾ ਪਤਾ ਲਗਾਇਆ, ਜੋ ਜੋਧਪੁਰ ਜ਼ਿਲ੍ਹੇ ਦੇ ਲੁਨੀ ਪਿੰਡ ਵਿੱਚ ਸੀ।



ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਭੇਜਣ ਦੇ ਦੋਸ਼ 'ਚ ਬਾਂਦਰਾ ਸਰਕਲ ਮੁੰਬਈ ਸਿਟੀ ਪੁਲਿਸ ਸਟੇਸ਼ਨ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।