ਅਨੁਪਮਾ ਅਤੇ ਅਨੁਜ ਨੇ ਇਕੱਠੇ ਰਹਿਣ ਅਤੇ ਮਰਨ ਦੀ ਕਸਮ ਖਾਧੀ ਸੀ, ਪਰ ਅਨੁਜ ਨੇ ਮੁਸ਼ਕਿਲ ਸਮੇਂ ਵਿੱਚ ਅਨੁਪਮਾ ਦਾ ਸਾਥ ਛੱਡ ਦਿੱਤਾ ਹੈ।



ਮਾਇਆ ਨੇ ਛੋਟੀ ਅਨੂ ਨੂੰ ਆਪਣੇ ਜਾਲ 'ਚ ਫਸਾ ਲਿਆ ਹੈ, ਅਜਿਹੇ 'ਚ ਅਨੁਜ ਕੁਝ ਨਹੀਂ ਕਰ ਸਕਿਆ। ਪਰ ਹੁਣ ਉਹ ਜੋ ਵੀ ਕੁੱਝ ਕਰ ਸਕਦਾ ਹੈ, ਕਰ ਰਿਹਾ ਹੈ।



ਅਨੁਜ ਹੁਣ ਅਨੁਪਮਾ 'ਤੇ ਦੋਸ਼ ਲਗਾ ਰਿਹਾ ਹੈ। ਦੂਜੇ ਪਾਸੇ ਅਨੁਜ ਦੇ ਸਾਰੇ ਦੋਸਤ ਇਸ ਗੱਲ ਤੋਂ ਹੈਰਾਨ ਹਨ ਕਿ ਉਹ ਅਨੁਪਮਾ ਨੂੰ ਦੋਸ਼ੀ ਕਿਉਂ ਬਣਾ ਰਿਹਾ ਹੈ।



ਇੱਥੇ, ਅਨੁਪਮਾ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ, ਉਹ ਸਮਝ ਨਹੀਂ ਪਾ ਰਹੀ ਹੈ ਕਿ ਅਨੁਜ ਅਜਿਹਾ ਕਿਉਂ ਕਰ ਰਿਹਾ ਹੈ।



ਇਸ ਤੋਂ ਬਾਅਦ ਅਨੁਜ ਅਨੁਪਮਾ ਨੂੰ ਕਹਿੰਦਾ ਹੈ ਕਿ ਉਹ ਬੇਹੱਦ ਸੈਲਫਿਸ਼ ਯਾਨਿ ਮਤਲਬੀ ਹੈ।



ਜਿਸ ਕਾਰਨ ਉਸਨੇ ਛੋਟੀ ਅਨੂ ਨੂੰ ਮਾਇਆ ਦੇ ਨਾਲ ਜਾਣ ਦਿੱਤਾ ਅਤੇ ਉਸਨੂੰ ਰੋਕਿਆ ਵੀ ਨਹੀਂ।



ਉਸੇ ਸਮੇਂ, ਹਰ ਕੋਈ ਅਨੁਜ ਨੂੰ ਸਮਝਾਉਂਦਾ ਹੈ ਕਿ ਮਾਇਆ ਛੋਟੀ ਅਨੂ ਦੀ ਸਕੀ ਮਾਂ ਹੈ ਅਤੇ ਛੋਟੀ ਅਨੂ ਵੀ ਆਪਣੀ ਮਰਜ਼ੀ ਨਾਲ ਉਸਦੇ ਨਾਲ ਗਈ ਹੈ।



ਅਜਿਹੇ 'ਚ ਕਾਨੂੰਨੀ ਤੌਰ 'ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਅਨੁਜ ਇਹ ਸਮਝਣ ਲਈ ਤਿਆਰ ਨਹੀਂ ਹੈ।



ਆਉਣ ਵਾਲੇ ਐਪੀਸੋਡ 'ਚ ਇਹ ਦਿਖਾਇਆ ਜਾਵੇਗਾ ਕਿ ਅਨੁਜ ਆਪਣੇ ਉਨ੍ਹਾਂ ਸਾਰੇ ਦੋਸਤਾਂ ਨੂੰ ਪਤੀ ਪਤਨੀ ਦੇ ਝਗੜੇ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ, ਜੋ ਅਨੂ ਦਾ ਸਾਥ ਦੇ ਰਹੇ ਹਨ।



ਅਨੁਜ ਗੁੱਸੇ ਵਿੱਚ ਘਰ ਛੱਡ ਜਾਵੇਗਾ। ਇਸ ਦੌਰਾਨ ਅਨੁਪਮਾ ਅਨੁਜ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਭੀਖ ਮੰਗੇਗੀ, ਪਰ ਉਹ ਨਹੀਂ ਸੁਣੇਗਾ ਅਤੇ ਕਪਾੜੀਆ ਹਾਊਸ ਛੱਡ ਜਾਵੇਗਾ।