80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਅਨੀਤਾ ਰਾਜ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ ਫਿਲਮਾਂ ਦੇ ਨਾਲ-ਨਾਲ ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੀ ਹੈ ਅਨੀਤਾ ਨੇ ਬਾਲੀਵੁੱਡ 'ਚ ਮਿਥੁਨ ਅਤੇ ਧਰਮਿੰਦਰ ਵਰਗੇ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ ਇਸ ਦੇ ਨਾਲ ਹੀ ਅਨੀਤਾ ਟੀਵੀ ਦੇ ‘ਛੋਟੀ ਸਰਦਾਰਨੀ’ ਵਿੱਚ ਨਜ਼ਰ ਆ ਚੁੱਕੀ ਹੈ ਉਹ ਅਨਿਲ ਕਪੂਰ ਦੇ ਸ਼ੋਅ ‘24’ 'ਚ ਨੈਨਾ ਸਿੰਘਾਨੀਆ ਦੇ ਰੂਪ 'ਚ ਨਜ਼ਰ ਆ ਚੁੱਕੀ ਹੈ ਅਨੀਤਾ ਨੇ ਸਾਲ 1982 'ਚ ਫਿਲਮ 'ਪ੍ਰੇਮ ਗੀਤ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਉਸਨੇ ਸਾਲ 1992 ਵਿੱਚ ਸੁਨੀਲ ਹਿੰਗੋਰਾਨੀ ਨਾਲ ਵਿਆਹ ਕੀਤਾ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਇੰਡਸਟਰੀ ਛੱਡ ਦਿੱਤੀ ਸੀ ਹਾਲਾਂਕਿ ਸਾਲ 2012 'ਚ ਉਹ ਇੱਕ ਵਾਰ ਫਿਰ ਲਾਈਮਲਾਈਟ 'ਚ ਆਈ ਸੀ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ