ਅੰਕਿਤਾ ਲੋਖੰਡੇ ਬੇਸ਼ੱਕ ਅੱਜ ਟੌਪ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇੱਕ ਸਮਾਂ ਸੀ ਜਦੋਂ ਉਹ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਅੰਕਿਤਾ ਲੋਖੰਡੇ ਦਾ ਅਸਲੀ ਨਾਂ ਤਨੂਜਾ ਲੋਖੰਡੇ ਹੈ। ਜਦੋਂ ਅੰਕਿਤਾ ਨੇ ਡੈਬਿਊ ਕੀਤਾ ਤਾਂ ਪਰਿਵਾਰ ਨੇ ਵੀ ਸਾਥ ਨਹੀਂ ਦਿੱਤਾ ਅੰਕਿਤਾ ਹਮੇਸ਼ਾ ਏਅਰ ਹੋਸਟੈੱਸ ਬਣਨਾ ਚਾਹੁੰਦੀ ਸੀ ਅਜਿਹੇ 'ਚ ਅੰਕਿਤਾ ਨੇ ਫਰੈਂਕਫਿਨ ਅਕੈਡਮੀ 'ਚ ਦਾਖਲਾ ਲਿਆ ਸੀ। ਕਿਹਾ ਜਾਂਦਾ ਹੈ ਕਿ ਹੁੰਦਾ ਓਹੀ ਹੈ ,ਜੋ ਕਿਸਮਤ ਵਿੱਚ ਲਿਖਿਆ ਹੁੰਦਾ। ਜਦੋਂ ਇੰਦੌਰ ਵਿੱਚ ਜ਼ੀ ਸਿਨੇਸਟਾਰ ਦੀ ਖੋਜ ਸ਼ੁਰੂ ਹੋਈ ਤਾਂ ਅੰਕਿਤਾ ਨੂੰ ਚੁਣਿਆ ਗਿਆ। ਸ਼ੋਅ ਦੌਰਾਨ ਅੰਕਿਤਾ ਨੂੰ ਐਕਟਿੰਗ ਪਸੰਦ ਆਉਣ ਲੱਗੀ ਹੌਲੀ-ਹੌਲੀ ਅੰਕਿਤਾ ਇਸ ਖੇਤਰ ਵਿੱਚ ਅੱਗੇ ਵਧਦੀ ਗਈ।