ਅਨਮੋਲ ਕਵਾਤਰਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਨਮੋਲ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਦੀ ਵੀਡੀਓਜ਼ ਹਰ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਇੱਕ ਬੇਹੱਦ ਗਰੀਬ ਪਰਿਵਾਰ ਦਾ ਮਾੜਾ ਹਾਲ ਦਿਖਾਇਆ ਹੈ। ਇਹ ਗਰੀਬ ਪਰਿਵਾਰ ਲੁਧਿਆਣਾ ਦੇ ਪਿੰਡ ਫਿਲੌਰ ਦਾ ਹੈ। ਘਰ ਵਿੱਚ ਦੋ ਬੱਚਿਆਂ ਦਾ ਪਿਓ ਹੈ, ਜੋ ਕਿ ਬੀਮਾਰ ਹੋ ਕੇ ਮੰਜੇ 'ਤੇ ਪਿਆ ਹੈ। ਇਸ ਬੇਵੱਸ ਪਰਿਵਾਰ ਕੋਲ ਅਪਰੇਸ਼ਨ ਕਰਵਾਉਣ ਦੇ ਪੈਸੇ ਨਹੀਂ ਹਨ। ਇਸੇ ਪਰਿਵਾਰ ਲਈ ਅਨਮੋਲ ਕਵਾਤਰਾ ਨੇ ਮਦਦ ਮੰਗੀ ਹੈ। ਇਸ ਦੇ ਨਾਲ ਹੀ ਅਨਮੋਲ ਨੇ ਉਨ੍ਹਾਂ ਲੋਕਾਂ 'ਤੇ ਵੀ ਤੰਜ ਕੱਸਿਆ ਜੋ ਆਪਣੇ ਪੈਸੇ ਨੂੰ ਬਰਬਾਦ ਕਰਦੇ ਹਨ। ਅਨਮੋਲ ਨੇ ਕਿਹਾ ਕਿ 'ਕਈ ਲੋਕ ਹਾਲੇ ਤੱਕ ਨਵਾਂ ਸਾਲ ਮਨਾ ਰਹੇ ਹਨ, ਪਰ ਗਰੀਬਾਂ ਦੀ ਮਦਦ ਕਰਨ ਲਈ ਲੋਕਾਂ ਕੋਲ ਪੈਸੇ ਨਹੀਂ ਹਨ।' ਦੇਖੋ ਇਹ ਵੀਡੀਓ: