ਕਰਨਾਟਕ ਦੇ ਗਦਗ ਜ਼ਿਲ੍ਹੇ ਵਿੱਚ ਐਤਵਾਰ (8 ਜਨਵਰੀ) ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ।



ਦਰਅਸਲ, ਕੰਨੜ ਅਭਿਨੇਤਾ ਤੇ ਕੇਜੀਐਫ ਸਟਾਰ ਯਸ਼ ਦੇ 38ਵੇਂ ਜਨਮਦਿਨ ਦੇ ਮੌਕੇ 'ਤੇ 3 ਫੈਨਜ਼ ਦੀ ਦਰਦਨਾਕ ਮੌਤ ਹੋ ਗਈ,



ਜਦਕਿ 3 ਫੈਨਜ਼ ਗੰਭੀਰ ਜ਼ਖਮੀ ਹੋ ਗਏ। ਦਰਅਸਲ, ਇਹ ਫੈਨਜ਼ ਆਪਣੇ ਚਹੇਤੇ ਸਟਾਰ ਦੇ ਜਨਮਦਿਨ 'ਤੇ ਖੰਭੇ 'ਤੇ ਉਸ ਦਾ ਬੈਨਰ ਲਗਾ ਰਹੇ ਸੀ।



ਇਸ ਦੌਰਾਨ 6 ਲੋਕਾਂ ਨੂੰ ਕਰੰਟ ਲੱਗ ਗਿਆ। ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਹੋ ਗਏ।



ਤੁਹਾਨੂੰ ਦੱਸ ਦੇਈਏ ਕਿ ਯਸ਼ ਦਾ ਅਸਲੀ ਨਾਂ ਨਵੀਨ ਕੁਮਾਰ ਗੌੜਾ ਹੈ, ਉਹ ਸੋਮਵਾਰ (8 ਜਨਵਰੀ) ਨੂੰ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।



ਯਸ਼ ਕੰਨੜ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 'ਚ 'ਜਾਂਬਾਦਾ ਹਦੂਗੀ' ਨਾਲ ਕੀਤੀ ਸੀ।



ਇਸ ਤੋਂ ਬਾਅਦ ਉਸ ਨੇ 'ਰੌਕੀ' (2008), 'ਗੁਗਲੀ' (2013) ਅਤੇ 'ਮਿਸਟਰ ਐਂਡ ਮਿਸਿਜ਼ ਰਾਮਾਚਾਰੀ' (2014) 'ਚ ਕੰਮ ਕਰਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ।



ਬਲਾਕਬਸਟਰ ਕੇਜੀਐਫ ਸੀਰੀਜ਼ ਵਿੱਚ ਰੌਕੀ ਭਾਈ ਦੇ ਉਸ ਦੇ ਕਿਰਦਾਰ ਨੇ ਉਸ ਨੂੰ ਦੇਸ਼-ਵਿਦੇਸ਼ ਵਿੱਚ ਪਛਾਣ ਦਿਵਾਈ। '



ਕੇਜੀਐਫ: ਚੈਪਟਰ 1' ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਕੰਨੜ ਫ਼ਿਲਮ ਬਣ ਗਈ। ਅਤੇ ਇਸਦੇ ਸੀਕਵਲ KGF ਚੈਪਟਰ 2 ਨੇ ਉਸਦੀ ਫੈਨ ਫਾਲੋਇੰਗ ਨੂੰ ਹੋਰ ਵਧਾ ਦਿੱਤਾ।



'KGF ਚੈਪਟਰ 2' ਨੇ ਵੀ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ ਸੀ। ਇਸ ਫਿਲਮ 'ਚ ਯਸ਼ ਦੇ ਨਾਲ-ਨਾਲ ਸੰਜੇ ਦੱਤ, ਰਵੀਨਾ ਟੰਡਨ, ਸ਼੍ਰੀਨਿਧੀ ਸ਼ੈੱਟੀ ਅਤੇ ਪ੍ਰਕਾਸ਼ ਰਾਜ ਵੀ ਨਜ਼ਰ ਆਏ ਸਨ