ਇਸ ਤਸਵੀਰ 'ਚ ਜੋ ਛੋਟੀ ਬੱਚੀ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਹੁਣ ਗਲੋਬਲ ਆਈਕਨ ਬਣ ਚੁੱਕੀ ਹੈ।



ਇਹ ਬੱਚੀ ਟੌਪ ਦੀ ਪੰਜਾਬੀ ਅਭਿਨੇਤਰੀ ਹੈ। ਇਹੀ ਨਹੀਂ ਉਹ ਸਭ ਤੋਂ ਖੂਬਸੂਰਤ ਤੇ ਮਹਿੰਗੀ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਹੈ। ਇਸ ਅਭਿਨੇਤਰੀ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ।



ਉਸ ਦੀ ਫਿਲਮ ਨੇ ਦੇਸ਼ ਭਰ 'ਚ ਕਾਫੀ ਵਧੀਆ ਕਮਾਈ ਕੀਤੀ। ਉਸ ਨੇ 2023 'ਚ ਹਾਲੀਵੁੱਡ 'ਚ ਵੀ ਡੈਬਿਊ ਕੀਤਾ। ਹੁਣ ਤੱਕ ਤਾਂ ਤੁਸੀਂ ਪਛਾਣ ਚੁੱਕੇ ਹੋਵੋਗੇ ਕਿ ਅਸੀਂ ਕਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ।



ਅਸੀਂ ਗੱਲ ਕਰ ਰਹੇ ਹਾਂ ਨੀਰੂ ਬਾਜਵਾ ਦੀ। ਨੀਰੂ ਬਾਜਵਾ ਅੱਜ ਟੌੋਪ ਪੰਜਾਬੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ।



ਨੀਰੂ ਹੀ ਉਹ ਅਦਾਕਾਰਾ ਹੈ, ਜਿਸ ਨੇ ਪਿਛਲੇ ਸਾਲ ਹਾਲੀਵੁੱਡ 'ਚ ਡੈਬਿਊ ਕੀਤਾ। ਨੀਰੂ ਫਿਲਮ 'ਇਟ ਲਿਵਜ਼ ਇਨਸਾਈਡ' 'ਚ ਨਜ਼ਰ ਆਈ ਸੀ। ਇਹ ਇੱਕ ਹੌਰਰ ਮੂਵੀ ਸੀ।



ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਸ ਸਾਲ ਵੀ ਨੀਰੂ ਬਾਜਵਾ ਦੀਆ 2-3 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।



ਨੀਰੂ ਇਸ ਸਾਲ ਸਤਿੰਦਰ ਸਰਤਾਜ ਨਾਲ ਫਿਲਮ 'ਸ਼ਾਇਰ', 'ਚੱਲ ਜਿੰਦੀਏ 2' ਤੇ 'ਜੱਟ ਐਂਡ ਜੂਲੀਅਟ 3' 'ਚ ਨਜ਼ਰ ਆਉਣ ਵਾਲੀ ਹੈ।



ਨੀਰੂ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਦੀ ਸਭ ਤੋਂ ਅਮੀਰ ਅਭਿਨੇਤਰੀ ਹੈ। ਨੀਰੂ ਇੱਕ ਫਿਲਮ ਲਈ 2-3 ਕਰੋੜ ਰੁਪਏ ਦੀ ਫੀਸ ਚਾਰਜ ਕਰਦੀ ਹੈ।



ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਨੀਰੂ ਬਾਜਵਾ 20 ਮਿਲੀਅਨ ਡਾਲਰ ਯਾਨਿ 150 ਕਰੋੜ ਜਾਇਦਾਦ ਦੀ ਮਾਲਕਣ ਹੈ।



ਨੀਰੂ ਫਿਲਮਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਨੀਰੂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।