ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਨੀਰੂ ਇਨ੍ਹਾਂ ਤਸਵੀਰਾਂ 'ਚ ਕਾਲੇ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ।



ਉਸ ਨੇ ਸੂਟ ਨਾਲ ਹਰੇ ਰੰਗ ਦੀ ਚੁੰਨੀ ਲਈ ਹੈ। ਜੋ ਕਿ ਉਸ 'ਤੇ ਕਾਫੀ ਜੱਚ ਰਹੀ ਹੈ। ਉਸ ਨੇ ਆਪਣੇ ਸੱਜੇ ਹੱਥ 'ਚ ਹਰੇ ਰੰਗ ਦੀ ਲਾਲਟੇਨ ਫੜੀ ਹੋਈ ਹੈ।



ਨੀਰੂ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਫੈਨਜ਼ ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰ ਰਹੇ ਹਨ।



ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਖੂਬਸੂਰਤ ਤੇ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ।



ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।



ਦਰਅਸਲ, ਨੀਰੂ ਆਪਣੀ ਆਉਣ ਵਾਲੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਸੁਰਾਂ ਦੇ ਬਾਦਸ਼ਾਹਹ ਸਤਿੰਦਰ ਸਰਤਾਜ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।



ਨੀਰੂ ਲਗਾਤਾਰ ਫਿਲਮ ਦੇ ਸੈੱਟ ਤੋਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਇਸ ਫਿਲਮ 'ਚ ਉਹ ਸਤਿੰਦਰ ਸਰਤਾਜ ਨਾਲ ਨਜ਼ਰ ਆਵੇਗੀ।



ਇਸ ਫਿਲਮ 'ਚ ਦਰਸ਼ਕ ਫਿਰ ਤੋਂ ਨੀਰੂ-ਸਰਤਾਜ ਦੀ ਜੋੜੀ ਨੂੰ ਦੇਖਣ ਲਈ ਬੇਤਾਬ ਹਨ।



ਇਹ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।