ABP Sanjha


ਬਾਲੀਵੁੱਡ ਦੀ ਲੇਡੀ ਸਟਾਰ ਕਹੀ ਜਾਣ ਵਾਲੀ ਦੀਪਿਕਾ ਪਾਦੁਕੋਣ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ।


ABP Sanjha


ਸਾਲ 2007 'ਚ ਫਿਲਮ 'ਓਮ ਸ਼ਾਂਤੀ ਓਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਪਾਦੂਕੋਣ ਨੇ ਇੰਡਸਟਰੀ 'ਚ 16 ਸਾਲ ਦਾ ਲੰਬਾ ਸਫਰ ਤੈਅ ਕੀਤਾ ਹੈ।


ABP Sanjha


ਪਰ ਫਿਟਨੈੱਸ ਦੇ ਲਿਹਾਜ਼ ਨਾਲ ਉਹ ਅੱਜ ਵੀ ਪਹਿਲਾਂ ਵਾਂਗ ਹੀ ਫਿੱਟ ਨਜ਼ਰ ਆ ਰਹੀ ਹੈ।


ABP Sanjha


ਜੇਕਰ ਤੁਸੀਂ ਵੀ ਦੀਪਿਕਾ ਵਰਗੀ ਬਾਡੀ ਪਾਉਣਾ ਚਾਹੁੰਦੇ ਹੋ ਤਾਂ ਦੀਪਿਕਾ ਦੇ ਡਾਈਟ ਪਲਾਨ ਅਤੇ ਫਿਟਨੈੱਸ ਰੁਟੀਨ ਨੂੰ ਜ਼ਰੂਰ ਫਾਲੋ ਕਰੋ।


ABP Sanjha


ਫਿਟਨੈੱਸ ਫ੍ਰੀਕ ਦੀਪਿਕਾ ਪਾਦੁਕੋਣ ਦਿਨ 'ਚ 6 ਵਾਰ ਖਾਂਦੀ ਹੈ। ਹਾਂ, ਅਭਿਨੇਤਰੀ 6 ਛੋਟੇ ਭੋਜਨ ਲੈਂਦੀ ਹੈ। ਦੀਪਿਕਾ ਕੋਸੇ ਪਾਣੀ 'ਚ ਸ਼ਵੇ ਹਦ ਅਤੇ ਨਿੰਬੂ ਮਿਲਾ ਕੇ ਦਿਨ ਦੀ ਸ਼ੁਰੂਆਤ ਕਰਦੀ ਹੈ।


ABP Sanjha


ਇਸ ਤੋਂ ਬਾਅਦ, ਉਹ ਨਾਸ਼ਤੇ ਵਿੱਚ 2 ਆਂਡੇ ਅਤੇ 2 ਬਦਾਮ ਦੇ ਨਾਲ 2 ਇਡਲੀ ਜਾਂ ਸਾਦਾ ਡੋਸਾ ਜਾਂ ਉਪਮਾ ਲੈਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਰੋਜ਼ਾਨਾ 1 ਕੱਪ ਘੱਟ ਫੈਟ ਵਾਲਾ ਦੁੱਧ ਵੀ ਲੈਂਦੀ ਹੈ।


ABP Sanjha


ਦੁਪਹਿਰ ਦੇ ਖਾਣੇ 'ਚ ਦੀਪਿਕਾ ਨੂੰ ਘਰੇਲੂ ਸਟਾਈਲ ਦਾ ਸਾਦਾ ਭੋਜਨ ਖਾਣਾ ਪਸੰਦ ਹੈ, ਜੋ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਉਹ ਹਰ ਰੋਜ਼ ਦਾਲ, ਰੋਟੀ ਅਤੇ ਸਬਜ਼ੀ ਲੈਂਦੀ ਹੈ।


ABP Sanjha


ਇਸ ਦੇ ਨਾਲ ਹੀ ਉਹ ਦਹੀ ਵੀ ਲੈਂਦੀ ਹੈ। ਹਾਲਾਂਕਿ, ਇਹ ਸਭ ਕੁਝ ਸੀਮਤ ਮਾਤਰਾ ਵਿੱਚ ਹੁੰਦਾ ਹੈ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ, ਦੀਪਿਕਾ ਹਰ ਸਮੇਂ ਕੁਦਰਤੀ ਤਾਜ਼ੇ ਜੂਸ, ਨਾਰੀਅਲ ਪਾਣੀ, ਜਾਂ ਸਮੂਦੀ ਪੀਣਾ ਪਸੰਦ ਕਰਦੀ ਹੈ।


ABP Sanjha


ਦੀਪਿਕਾ ਦਾ ਸ਼ਾਮ ਦਾ ਸਨੈਕਸ ਵੀ ਬਹੁਤ ਹੈਲਦੀ ਹੈ। ਬਦਾਮ ਦੇ ਨਾਲ-ਨਾਲ ਉਹ ਹੋਰ ਮੇਵੇ ਵੀ ਖਾਂਦੀ ਹੈ। ਇਸ ਤੋਂ ਇਲਾਵਾ ਓਮ ਸ਼ਾਂਤੀ ਓਮ ਅਦਾਕਾਰਾ ਫਿਲਟਰ ਕੌਫੀ ਪੀਣਾ ਵੀ ਪਸੰਦ ਕਰਦੀ ਹੈ।


ABP Sanjha


ਦੀਪਿਕਾ ਆਪਣਾ ਡਿਨਰ ਕਾਫੀ ਹਲਕਾ ਰੱਖਦੀ ਹੈ। ਰਾਤ ਦੇ ਖਾਣੇ ਵਿੱਚ ਉਹ ਦੋ ਰੋਟੀਆਂ, ਹਰੀਆਂ ਸਬਜ਼ੀਆਂ ਅਤੇ ਸਲਾਦ ਦਾ ਸੇਵਨ ਕਰਦੀ ਹੈ ਅਤੇ ਇਸ ਦੇ ਨਾਲ ਉਹ ਫਲ ਵੀ ਖਾਂਦੀ ਹੈ।