ABP Sanjha


ਦਿਲਜੀਤ ਦੋਸਾਂਝ ਉਨ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਈਵੇਟ ਜਹਾਜ਼ ਹੈ।


ABP Sanjha


ਜੀ ਹਾਂ, ਦਿਲਜੀਤ ਦੇ ਵੀਡੀਓਜ਼ ਤੇ ਤਸਵੀਰਾਂ 'ਚ ਕਈ ਵਾਰ ਉਨ੍ਹਾਂ ਦੀਆਂ ਜਹਾਜ਼ ਨਾਲ ਤਸਵੀਰਾਂ ਨਜ਼ਰ ਆਈਆਂ ਹਨ,


ABP Sanjha


ਇਹ ਜਹਾਜ਼ ਦਿਲਜੀਤ ਦਾ ਆਪਣਾ ਹੈ। ਬਹੁਤ ਘੱਟ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਇਵੇਟ ਜਹਾਜ਼ ਹੈ। ਇਸ ਦੀ ਕੀਮਤ ਕਰੋੜਾਂ ਰੁਪਏ ਹੈ।


ABP Sanjha


ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਦਾ ਸ਼ਾਹਰੁਖ ਖਾਨ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਸ਼ਾਹਰੁਖ ਖਾਨ ਫਿਲਮਾਂ ਦੇ ਨਾਲ ਨਾਲ ਬਿਜ਼ਨਸ ਦੇ ਵੀ ਬਾਦਸ਼ਾਹ ਹਨ।


ABP Sanjha


ਇਸੇ ਤਰ੍ਹਾਂ ਦਿਲਜੀਤ ਵੀ ਗਾਇਕੀ ਤੇ ਐਕਟਿੰਗ ਖੇਤਰ ਤੋਂ ਇਲਾਵਾ ਆਪਣੇ ਕਾਰੋਬਾਰਾਂ ਤੋਂ ਵੀ ਮੋਟੀ ਕਮਾਈ ਕਰਦੇ ਹਨ।


ABP Sanjha


ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ ਦਾ ਆਪਣਾ ਕੱਪੜਿਆਂ ਦਾ ਬਰਾਂਡ ਹੈ। ਇਸ ਦੇ ਨਾਲ ਨਾਲ ਦਿਲਜੀਤ ਆਪਣੀ ਮਿਊਜ਼ਿਕ ਕੰਪਨੀ ਵੀ ਚਲਾਉਂਦੇ ਹਨ।


ABP Sanjha


ਇੱਥੋਂ ਹੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਰੈਸਟੋਰੈਂਟਾਂ ਦੇ ਵੀ ਮਾਲਕ ਹਨ। ਉਹ ਆਪਣੇ ਕਾਰੋਬਾਰਾਂ ਤੋਂ ਹਰ ਸਾਲ ਕਰੋੜਾਂ ਦੀ ਕਮਾਈ ਕਰਦੇ ਹਨ।


ABP Sanjha


ਇੱਕ ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਿਸੇ ਬਰਾਂਡ ਦੀ ਮਸ਼ਹੂਰੀ ਕਰਨ ਲਈ 2.5 ਲੱਖ ਰੁਪਏ ਚਾਰਜ ਕਰਦੇ ਹਨ। ਜੇ ਉਹ ਕਿਸੇ ਬਰਾਂਡ ਦੀ ਵੀਡੀਓ ਸ਼ੇਅਰ ਕਰਨਗੇ ਤਾਂ ਉਹ ਇਸ ਦਾ 10 ਲੱਖ ਰੁਪਏ ਚਾਰਜ ਕਰਨਗੇ।


ABP Sanjha


ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ 2023 'ਚ 21 ਮਿਲੀਅਨ ਯਾਨਿ 172 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਜਾਇਦਾਦ ਹਰ ਦਿਨ ਵਧ ਰਹੀ ਹੈ।



ਦਿਲਜੀਤ ਮਹਿੰਗੀਆਂ ਕਾਰਾਂ ਦੇ ਵੀ ਸ਼ੌਕੀਨ ਹਨ। ਦਿਲਜੀਤ ਦੇ ਕਾਰ ਕਲੈਕਸ਼ਨ 'ਚ ਕਰੋੜਾਂ ਦੀਆਂ ਗੱਡੀਆਂ ਹਨ। ਦਿਲਜੀਤ ਕੋਲ ਸਾਢੇ 28 ਲੱਖ ਦੀ ਪਜੇਰੋ ਕਾਰ, ਢਾਈ ਕਰੋੜ ਦੀ ਮਰਸਡੀਜ਼ ਜੀ ਵੇਗਨ, 67 ਲੱਖ ਦੀ ਬੀਐਮਡਬਲਿਊ 520ਡੀ, 2 ਕਰੋੜ ਦੀ ਪੋਰਸ਼ ਵਰਗੀਆਂ ਕਾਰਾਂ ਹਨ।