ਤਸਵੀਰ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਇਹ 90 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਇਹੀ ਨਹੀਂ ਇਸ ਮਾਡਲ/ਅਦਾਕਾਰਾ ਦੇ ਸਿਰ ਮਿਸ ਪਟਿਆਲਾ ਦਾ ਤਾਜ ਵੀ ਸੱਜ ਚੁੱਕਿਆ ਹੈ। ਇਹ ਪੰਜਾਬੀ ਮਾਡਲ ਕੋਈ ਹੋਰ ਨਹੀਂ, ਬਲਕਿ ਹਰ ਕਿਸੇ ਦੀ ਮਨਪਸੰਦ ਕਮਲ ਖੰਗੂੜਾ ਹੈ। ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗਾਣਿਆਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ। ਕਮਲਦੀਪ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਕਾਤਲ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲਦੀਪ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।