ਸ਼ੈਰੀ ਮਾਨ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਿਸੇ ਪਾਰਕ 'ਚ ਖੜਾ ਨਜ਼ਰ ਆ ਰਿਹਾ ਹੈ। ਇਸ ਪੋਸਟ ਵਿੱਚ ਗਾਇਕ ਨੇ ਆਪਣੇ ਫੈਨਜ਼ ਤੇ ਸ਼ੁਭਚਿੰਤਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਪੋਸਟ 'ਚ ਇਹ ਵੀ ਲਿਿਖਿਆ ਹੈ ਕਿ, 'ਨਵਾਂ ਸਾਲ 2024 ਸਭ ਨੂੰ ਮੁਬਾਰਕ.... ਲਗਭਗ 50 ਵਾਰ ਕਹਿ ਦਿੱਤਾ ਅਤੇ ਹੁਣ ਫਿਰ ਕਹਿ ਰਿਹਾ ਹਾਂ ਕਿ ਇਸ ਨਵੇਂ ਸਾਲ ਇਨ੍ਹਾਂ ਫਿੱਟ ਹੋ ਜਾਵਾਂਗਾ ਕਿ ਸਾਰੇ ਨਵੇਂ ਕੱਪੜੇ ਲੈਣੇ ਪੈ ਜਾਣ.... ਬੱਸ ਸਮਝ ਲਓ ਜਿੰਨਾਂ ਫੋਟੋ 'ਚ ਫਿੱਟ ਹਾਂ ਉਸ ਤੋਂ ਵੀ ਜ਼ਿਆਦਾ।' ਇਸ ਤੋਂ ਬਾਅਦ ਗਾਇਕ ਨੇ ਹਾਸੇ ਵਾਲੀ ਇਮੋਜੀਆਂ ਬਣਾਈਆਂ। ਹਾਲਾਂਕਿ ਉਸ ਦੀ ਸੋਸ਼ਲ ਮੀਡੀਆ ਪੋਸਟ ਦੇਖ ਇੰਝ ਲੱਗ ਰਿਹਾ ਹੈ ਕਿ ਉਹ ਮਜ਼ਾਕ ਕਰ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਪਿਛਲੇ ਸਾਲ ਸ਼ੈਰੀ ਮਾਨ ਦੀਆਂ ਦੋ ਐਲਬਮਾਂ 'ਦ ਲਾਸਟ ਗੁੱਡ ਐਲਬਮ' ਤੇ 'ਸਟਿੱਲ' ਰਿਲੀਜ਼ ਹੋਈਆਂ ਸੀ। ਇਨ੍ਹਾਂ ਦੋਵੇਂ ਹੀ ਐਲਬਮਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਹੁਣ ਗਾਇਕ ਦੇ ਨਵੇਂ ਗਾਣੇ ਤੇ ਐਲਬਮਾਂ ਦਾ ਫੈਨਜ਼ ਬੜੀ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਗਾਇਕ ਨੇ ਇਸ ਸਾਲ ਆਪਣੇ ਨਵੇਂ ਪ੍ਰੋਜੈਕਟਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।