ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਨਵੇਂ ਸਾਲ ਦਾ ਸਵਾਗਤ ਹੌਂਗ ਕੌਂਗ 'ਚ ਕੀਤਾ ਸੀ।



ਉਸ ਨੇ ਨਵਾਂ ਸਾਲ ਆਪਣੀ ਭੈਣ ਰੁਬੀਨਾ ਬਾਜਵਾ ਤੇ ਜੀਜੇ ਗੁਰਬਖਸ਼ ਚਾਹਲ ਨਾਲ ਮਨਾਇਆ।



ਜਿਸ ਦੀਆਂ ਬੇਹੱਦ ਖੂਬਸੂਰਤ ਤੇ ਪਿਆਂਰੀਆਂ ਤਸਵੀਰਾਂ ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਵਿੱਚੋਂ ਕੁੱਝ ਤਸਵੀਰਾਂ 'ਚ ਨੀਰੂ ਹੌਂਗ ਕੌਂਗ ਦੀਆਂ ਸੜਕਾਂ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।



ਨੀਰੂ ਨੇ ਹੌਂਗ ਕੌਂਗ ਦੇ ਸਵਾਦੀ ਪਕਵਾਨਾਂ ਦੀ ਝਲਕ ਵੀ ਫੈਨਜ਼ ਨੂੰ ਦਿਖਾਈ



ਇਸ ਦੇ ਨਾਲ ਨਾਲ ਕੁੱਝ ਤਸਵੀਰਾਂ ;ਚ ਨੀਰੂ ਆਪਣੀ ਭੈਣ ਰੁਬੀਨਾ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੀ ਹੈ।



ਨੀਰੂ ਬਾਜਵਾ ਇਨ੍ਹਾਂ ਤਸਵੀਰਾਂ 'ਚ ਆਪਣੀ ਭੈਣ ਤੇ ਜੀਜੇ ਦੇ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ।



ਤਸਵੀਰਾਂ 'ਚ ਨੀਰੂ ਤੇ ਰੁਬੀਨਾ ਦੀ ਬੌਂਡਿੰਗ ਸਾਫ ਦੇਖਣ ਨੂੰ ਮਿਲ ਰਹੀ ਹੈ।