ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਈਰਾ ਖਾਨ ਦਾ ਵਿਆਹ ਅੱਜ ਯਾਨੀ 3 ਜਨਵਰੀ ਨੂੰ ਹੋਇਆ। ਉਨ੍ਹਾਂ ਨੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕੀਤਾ ਹੈ। ਦੋਵਾਂ ਨੇ ਪਰਿਵਾਰ ਅਤੇ ਕਰੀਬੀ ਲੋਕਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ। ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਆਇਰਾ ਖਾਨ ਨੇ ਆਪਣੇ ਵਿਆਹ ਵਾਲੇ ਦਿਨ ਬੇਜ ਰੰਗ ਦਾ ਪਹਿਰਾਵਾ ਪਾਇਆ ਸੀ। ਉਥੇ ਹੀ ਨੂਪੁਰ ਪਹਿਲਾਂ ਸ਼ਾਰਟਸ ਅਤੇ ਬਾਅਦ 'ਚ ਸ਼ੇਰਵਾਨੀ ਪਹਿਨੇ ਨਜ਼ਰ ਆ ਰਿਹਾ ਹੈ। ਸਾਹਮਣੇ ਆਈ ਵੀਡੀਓ 'ਚ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਮਹਿਮਾਨਾਂ ਦੇ ਸਾਹਮਣੇ ਆਪਣਾ ਵਿਆਹ ਰਜਿਸਟਰ ਕਰਵਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਖਾਨ ਆਪਣੀ ਸਾਬਕਾ ਪਤਨੀ ਨਾਲ ਜੋੜੇ ਦੇ ਪਿੱਛੇ ਖੜ੍ਹੇ ਨਜ਼ਰ ਆਏ। ਕਿਰਨ ਰਾਓ ਆਪਣੇ ਮੋਬਾਈਲ ਤੋਂ ਨੂਪੁਰ ਸ਼ਿਖਾਰੇ ਅਤੇ ਆਇਰਾ ਖਾਨ ਦੀ ਵੀਡੀਓ ਰਿਕਾਰਡ ਕਰਦੀ ਨਜ਼ਰ ਆਈ। ਆਇਰਾ ਅਤੇ ਨੂਪੁਰ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਦੋਵਾਂ ਦਾ ਵਿਆਹ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ ਹੈ। ਉਨ੍ਹਾਂ ਦੇ ਵਿਆਹ ਦੇ ਡਿਨਰ ਮੈਨਿਊ 'ਚ ਖਾਸ ਤੌਰ 'ਤੇ ਮਹਾਰਾਸ਼ਟਰ ਦੇ ਵਿਅੰਜਨ ਸ਼ਾਮਲ ਹੋਣਗੇ। ਨੁਪੁਰ ਸ਼ਿਖਰੇ ਨਿੱਕਰ ਪਹਿਨ ਕੇ ਬਾਰਾਤ ਲੈਕੇ ਹੋਟਲ ਪਹੰੁਚਿਆ। ਵਿਆਹ ਵਾਲੇ ਮੁੰਡੇ ਦੀ ਇਸ ਅਜੀਬ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।