ਸਾਲ 2023 ਖਤਮ ਹੋ ਚੁੱਕਿਆ ਹੈ। ਪੂਰੀ ਦੁਨੀਆ 'ਚ ਨਵੇਂ ਸਾਲ ਯਾਨਿ ਸਾਲ 2024 ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਕਲਾਕਾਰਾਂ ਵੀ ਵੱਖੋ ਵੱਖਰੇ ਢੰਗ ਨਾਲ ਆਪਣੇ ਪਰਿਵਾਰਾਂ ਦੇ ਨਾਲ ਨਵਾਂ ਸਾਲ ਮਨਾਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਪੰਜਾਬੀ ਸਿੰਗਰ ਕਰਨ ਔਜਲਾ ਨੇ ਵੀ ਵੱਖਰੇ ਢੰਗ ਨਾਲ ਨਵਾਂ ਸਾਲ ਮਨਾਇਆ। ਕਰਨ ਔਜਲਾ ਨੇ ਇਸ ਤੋਂ ਪਹਿਲਾਂ ਦੀਵਾਲੀ ਵੀ ਇਸੇ ਅਲੱਗ ਅੰਦਾਜ਼ 'ਚ ਮਨਾਈ ਸੀ, ਜਿਸ ਦੀ ਚਾਰੇ ਪਾਸੇ ਤਾਰੀਫ ਹੋਈ ਸੀ। ਦੱਸ ਦਈਏ ਕਿ ਕਰਨ ਔਜਲਾ ਨੇ ਦੁਬਈ ਵਿੱਚ ਆਪਣਾ ਨਵਾਂ ਸਾਲ ਮਨਾਇਆ ਹੈ। ਇਸ ਮੌਕੇ ਗਾਇਕ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਔਜਲਾ ਨੇ ਆਪਣੇ ਪਰਿਵਾਰ ਨਾਲ ਨਹੀਂ ਸਗੋਂ, ਕੁੱਝ ਖਾਸ ਲੋਕਾਂ ਦੇ ਨਾਲ ਵੀਡੀਓ ਸ਼ੇਅਰ ਕੀਤੀ ਹੈ। ਕਰਨ ਔਜਲਾ ਨੇ ਨਵੇਂ ਸਾਲ ਮੌਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਵੰਡਿਆ। ਕਰਨ ਦੇ ਇਸ ਉਪਰਾਲੇ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਕਰਨ ਨੇ ਦੀਵਾਲੀ ਮੌਕੇ ਵੀ ਇਹੀ ਕੀਤਾ ਸੀ। ਵੈਸੇ ਦੱਸ ਦਈਏ ਕਿ ਵਿਆਹ ਤੋਂ ਬਾਅਦ ਕਰਨ ਔਜਲਾ ਦਾ ਇਹ ਪਹਿਲਾ ਨਵਾਂ ਸਾਲ ਸੀ, ਇਸ ਮੌਕੇ ਉਸ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਨਹੀਂ ਕੀਤੀ। ਇਨ੍ਹਾਂ ਤਸਵੀਰਾਂ 'ਚ ਉਸ ਦੇ ਨਾਲ ਕੁੱਝ ਲੜਕੇ ਵੀ ਖਾਣਾ ਵੰਡਦੇ ਨਜ਼ਰ ਆ ਰਹੇ ਹਨ।