ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੈਸਮੀਨ ਨੂੰ ਆਪਣੇ ਬੋਲਡ ਅਵਤਾਰ ਤੇ ਬੇਬਾਕ ਤੇ ਬਿੰਦਾਸ ਸੁਭਾਅ ਲਈ ਜਾਣਿਆ ਜਾਂਦਾ ਹੈ। ਇਸੇ ਵਜ੍ਹਾ ਕਰਕੇ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਹੁਣ ਜੈਸਮੀਨ ਸੈਂਡਲਾਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਲੜਕੀਆਂ ਉਸ ਦੀ ਰੱਜ ਕੇ ਤਾਰੀਫਾਂ ਕਰ ਰਹੀਆਂ ਹਨ। ਜੈਸਮੀਨ ਸੈਂਡਲਾਸ ਦਾ ਇਹ ਵੀਡੀਓ ਥੋੜਾ ਪੁਰਾਣਾ ਲੱਗਦਾ ਹੈ। ਪਰ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਖਾਸ ਕਰਕੇ ਕੁੜੀਆਂ ਨੂੰ ਜੈਸਮੀਨ ਦੀਆਂ ਗੱਲਾਂ ਕਾਫੀ ਪਸੰਦ ਆ ਰਹੀਆਂ ਹਨ। ਜੈਸਮੀਨ ਨੂੰ ਇੱਕ ਇੰਟਰਵਿਊ ਦੌਰਾਨ ਸਵਾਲ ਪੁੱਛਿਆ ਜਾਂਦਾ ਹੈ ਕਿ 'ਕੀ ਉਹ ਚੰਗੀ ਕੁੜੀ ਹੈ ਜਾਂ ਮਾੜੀ'? ਇਸ ਦੇ ਜਵਾਬ 'ਚ ਗਾਇਕਾ ਕਹਿੰਦੀ ਹੈ ਕਿ ਉਹ ਤਾਂ ਮਾੜੀ ਕੁੜੀ ਹੈ। ਜੈਸਮੀਨ ਨੇ ਕਿਹਾ, 'ਚੰਗੀ ਮੈਂ ਕਿਸੇ ਪਾਸਿਓਂ ਵੀ ਨਹੀਂ ਹੈਗੀ। ਚੰਗੀ ਮੈਂ ਉਦੋਂ ਹੋਵਾਂਗੀ, ਜਦੋਂ ਮੈਂ ਹਾਂਜੀ ਹਾਂਜੀ ਕਰਾਂਗੀ। ਹਾਂਜੀ ਹਾਂਜੀ ਮੈਂ ਕੀਤਾ ਨਹੀਂ। ਚੰਗੀ ਮੈਂ ਉਦੋਂ ਹੋਵਾਂਗੀ ਜਦੋਂ ਮੈਂ ਬਹੁਤ ਹਲਕੀ ਆਵਾਜ਼ 'ਚ ਬਾਕੀਆਂ ਨਾਲੋਂ ਹੌਲੀ ਬੋਲਾਂਗੀ। ਪਰ ਮੈਨੂੰ ਇਹ ਹੁੰਦਾ ਕਿ ਧਿਆਨ ਨਾਲ ਸੁਣੋ ਮੇਰੀ ਗੱਲ। ਚੰਗੀ ਮੈਂ ਉਦੋਂ ਹੋਵਾਂਗੀ, ਜਦੋਂ ਮੈਂ ਹਰ ਗੱਲ ਨੂੰ ਮੰਨਾਂ। ਹਰ ਗੱਲ ਮੈਂ ਮੰਨਦੀ ਨਹੀਂ। ਮੈਂ ਕਦੇ ਦਿਲ ਦੀ ਗੱਲ ਦਿਲ ਵਿੱਚ ਨਹੀਂ ਰੱਖਦੀ। ਨਾ ਮੈਂ ਚੰਗੀ ਹੈਗੀ ਆਂ ਤੇ ਨਾ ਮੈਨੂੰ ਚੰਗੀ ਕੁੜੀ ਬਣਨ 'ਚ ਕੋਈ ਦਿਲਚਸਪੀ ਹੈ।' ਦੇਖੋ ਇਹ ਵੀਡੀਓ: