ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਉਹ ਅਦਾਕਾਰਾ ਹੈ ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ 'ਚ ਕਦਮ ਰੱਖਿਆ ਅਤੇ ਪਹਿਲੀ ਹੀ ਫਿਲਮ ਤੋਂ ਰਾਤੋਂ ਰਾਤ ਸਟਾਰ ਬਣ ਗਈ। ਇਸ ਦੇ ਨਾਲ ਨਾਲ ਸਰਗੁਣ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ ;ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸਰਗੁੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਨਾਂ ਮੇਕਅੱਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਣ ਦਾ ਸਾਦਗੀ ਭਰਿਆ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਸਰਗੁਣ ਦੀ ਇਹ ਸਿੰਪਲ ਬਿਨਾਂ ਮੇਕਅੱਪ ਦੀ ਲੁੱਕ ਸਭ ਦਾ ਦਿਲ ਜਿੱਤ ਰਹੀ ਹੈ। ਸਰਗੁਣ ਮਹਿਤਾ ਨੇ ਸਵੇਰ ਦੇ ਸਮੇਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਹ ਬਾਲਕਨੀ 'ਚ ਖੜੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ ਅਤੇ ਫੈਨਜ਼ ਨੂੰ ਪਿਆਰੀ ਸਮਾਇਲ ਦਿੰਦੀ ਨਜ਼ਰ ਆ ਰਹੀ ਹੈ। ਸਰਗੁਣ ਦੀ ਇਸ ਸਮਾਇਲ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਲਈ ਸਾਲ 2023 ਮਿਿਲਿਆ ਜੁਲਿਆ ਰਿਹਾ ਹੈ। ਪ੍ਰੋਫੈਸ਼ਨਲ ਤੌਰ 'ਤੇ ਵੀ ਸਰਗੁਣ ਮਹਿਤਾ ਨੂੰ ਇਸ ਸਾਲ ਜ਼ਿਆਂਦਾ ਸਫਲਤਾ ਨਹੀਂ ਮਿਲੀ ਸੀ। ਉਸ ਦੀਆਂ ਫਿਲਮਾਂ ਨੂੰ ਵੀ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਸਰਗੁਣ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ 'ਜੱਟ ਨੂੰ ਚੁੜੈਲ ਟੱਕਰੀ' ਤੇ 'ਕੈਰੀ ਆਨ ਜੱਟੀਏ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।