ਦਿਲਜੀਤ ਦੋਸਾਂਝ ਲਈ ਇਹ ਸਾਲ ਵਧੀਆ ਤਾਂ ਰਿਹਾ ਹੀ ਨਾਲ ਹੀ ਇਹ ਸਾਲ ਗਾਇਕ ਤੇ ਅਦਾਕਾਰ ਵਿਵਾਦਾਂ ਚ ਵੀ ਰਹੇ। ਤਾਂ ਆਓ ਦੇਖਦੇ ਹਾਂ ਕਿਹੜੇ ਸੀ ਉਹ ਵਿਵਾਦ ਕੋਚੈਲਾ ਪਰਫਾਰਮੈਂਸ ਦੌਰਾਨ ਦਿਲਜੀਤ ਨੇ ਭਾਰਤ ਬੋਲਣ ਦੀ ਜਗ੍ਹਾ ਪੰਜਾਬ ਬੋਲਿਆ ਸੀ। ਇਸ ਦਾ ਭਾਰਤੀ ਲੋਕਾਂ ਨੇ ਕਾਫੀ ਬੁਰਾ ਮਨਾਇਆ ਸੀ। ਇਸ ਦੇ ਨਾਲ ਨਾਲ ਭਾਰਤੀ ਝੰਡੇ ਨੂੰ ਲੈਕੇ ਵੀ ਵਿਵਾਦ ਹੋਇਆ ਸੀ। ਦਿਲਜੀਤ ਦੋਸਾਂਝ ਦਾ ਕੰਗਨਾ ਰਣੌਤ ਨਾਲ ਵੀ ਕਾਫੀ ਵਿਵਾਦ ਹੋਇਆ ਸੀ। ਕੰਗਨਾ ਨੇ ਸ਼ਰੇਆਮ ਦਿਲਜੀਤ ਨੂੰ ਖਾਲਿਸਤਾਨੀ ਕਿਹਾ ਸੀ, ਜਿਸ ਦਾ ਦਿਲਜੀਤ ਨੇ ਆਪਣੇ ਤਰੀਕੇ ਨਾਲ ਮੂੰਹਤੋੜ ਜਵਾਬ ਦਿੱਤਾ ਸੀ। ਇਸ ਦੇ ਨਾਲ ਨਾਲ ਇਸ ਸਾਲ ਦਿਲਜੀਤ ਉੱਪਰ ਇਲੂਮਿਨਾਟੀ ਨਾਲ ਜੁੜੇ ਹੋਣ ਦੇ ਇਲਜ਼ਾਮ ਵੀ ਲੱਗੇ ਸੀ। ਉਨ੍ਹਾਂ 'ਤੇ ਇਲਜ਼ਾਮ ਲੱਗੇ ਕਿ ਉਹ ਸ਼ੈਤਾਨ ਦੀ ਪੂਜਾ ਕਰਦੇ ਹਨ।