ਇਲਿਆਨਾ ਡੀ'ਕਰੂਜ਼ ਪਿਛਲੇ ਸਾਲ ਮਾਂ ਬਣੀ ਸੀ। ਉਸਨੇ 1 ਅਗਸਤ, 2023 ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸਨੇ ਕੋਆ ਫੀਨਿਕਸ ਡੋਲਨ ਰੱਖਿਆ।



ਬੱਚੇ ਦੇ ਜਨਮ ਤੋਂ ਬਾਅਦ ਅਦਾਕਾਰਾ ਹੁਣ ਡਿਪਰੈਸ਼ਨ ਨਾਲ ਜੂਝ ਰਹੀ ਹੈ। ਇਲਿਆਨਾ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਪੋਸਟਪਾਰਟਮ ਡਿਪ੍ਰੈਸ਼ਨ ਦਾ ਸਾਹਮਣਾ ਕਰ ਰਹੀ ਹੈ।



ਉਸ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਉਸ ਦੀ ਜ਼ਿੰਦਗੀ ਦੇ ਇਸ ਮੋੜ 'ਤੇ ਉਸ ਦਾ ਸਾਥੀ ਉਸ ਦੇ ਨਾਲ ਹੈ ਅਤੇ ਉਸ ਦਾ ਸਾਥ ਦੇ ਰਿਹਾ ਹੈ।



ਟਾਈਮਜ਼ ਆਫ ਇੰਡੀਆ ਨਾਲ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਇਲਿਆਨਾ ਨੇ ਆਪਣੀ ਪੋਸਟਪਾਰਟਮ ਡਿਪਰੈਸ਼ਨ ਦਾ ਖੁਲਾਸਾ ਕੀਤਾ।



ਉਸ ਨੇ ਕਿਹਾ, 'ਮਾਂ ਦਾ ਖੁਦ ਨੂੰ ਦੋਸ਼ੀ ਮੰਨ ਕੇ ਜਿਉਣਾ ਦਾ ਟੌਪਿਕ ਬਹੁਤ ਹੀ ਅਸਲੀ ਹੈ। ਮੈਨੂੰ ਯਾਦ ਹੈ ਕਿ ਮੈਂ ਆਪਣੇ ਕਮਰੇ ਵਿੱਚ ਸੀ ਅਤੇ ਅਚਾਨਕ ਰੋਣ ਲੱਗ ਪਈ।



ਮੇਰੇ ਪਾਰਟਨਰ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਪਤਾ ਹੈ ਇਹ ਸਚਮੁੱਚ ਬੇਵਕੂਫੀ ਭਰਿਆ ਲੱਗਦਾ ਹੈ,



ਪਰ ਮੇਰਾ ਬੇਟਾ ਦੂਜੇ ਕਮਰੇ 'ਚ ਸੌਂ ਰਿਹਾ ਹੈ ਅਤੇ ਮੈਨੂੰ ਉਸ ਦੀ ਯਾਦ ਆ ਰਹੀ ਹੈ।



ਇਲਿਆਨਾ ਅੱਗੇ ਕਹਿੰਦੀ ਹੈ, 'ਬੱਚਾ ਹੋਣ ਤੋਂ ਬਾਅਦ ਤੁਸੀਂ ਇਨ੍ਹਾਂ ਡੂੰਘੀਆਂ ਭਾਵਨਾਵਾਂ ਵਿੱਚੋਂ ਲੰਘਦੇ ਹੋ। ਮੈਂ ਹਾਲੇ ਵੀ ਇਸ ਵਿੱਚੋਂ ਲੰਘ ਰਹੀ ਹਾਂ।



ਮੈਂ ਸ਼ੁਕਰਗੁਜ਼ਾਰ ਹਾਂ ਕਿ ਮਾਈਕ (ਮਾਈਕਲ ਡੋਲਨ) ਅਜਿਹਾ ਸ਼ਾਨਦਾਰ ਸਾਥੀ ਹੈ। ਮੈਨੂੰ ਉਸ ਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਹੈ।



ਉਹ ਮੈਨੂੰ ਬਰੇਕ ਦਿੰਦੇ ਹਨ ਅਤੇ ਬੱਚੇ ਦੀ ਦੇਖਭਾਲ ਕਰਦੇ ਹਨ। ਇਲਿਆਨਾ ਨੇ ਅੱਗੇ ਦੱਸਿਆ ਕਿ ਕਿਵੇਂ ਮਾਈਕਲ ਪਹਿਲੇ ਦਿਨ ਤੋਂ ਉਸ ਦੇ ਨਾਲ ਸੀ ਅਤੇ ਉਸ ਨੇ ਗਰਭ ਅਵਸਥਾ ਦੌਰਾਨ ਵੀ ਇਲਿਆਨਾ ਦਾ ਬਹੁਤ ਧਿਆਨ ਰੱਖਿਆ।