ਤਸਵੀਰ 'ਚ ਤੁਸੀਂ ਇਹ ਜੋ ਛੋਟੀ ਜਿਹੀ ਬੱਚੀ ਦੇਖ ਰਹੇ ਹੋ, ਇਹ ਅੱਜ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦਿਲਜੀਤ ਦੋਸਾਂਝ ਦੇ ਨਾਲ ਕੀਤੀ ਸੀ। ਇਸ ਅਭਿਨੇਤਰੀ ਦੀ ਫਿਲਮ ਨੇ 100 ਕਰੋੜ ਦੀ ਕਮਾਈ ਕੀਤੀ ਸੀ। ਹੁਣ ਤੱਕ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਸੋਨਮ ਬਾਜਵਾ ਦੀ। ਜੀ ਹਾਂ, ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਇੱਕ ਫਿਲਮ ਕਰਨ ਦੇ 2-3 ਕਰੋੜ ਰੁਪਏ ਫੀਸ ਚਾਰਜ ਕਰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀ ਫਿਲਮ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ। ਉਸ ਦੀ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ। ਸੋਨਮ ਬਾਜਵਾ ਦੀ ਨੈੱਟ ਵਰਥ ਯਾਨਿ ਉਸ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਸੋਨਮ ਬਾਜਵਾ 5 ਮਿਲੀਅਨ ਯਾਨਿ 41 ਕਰੋੜ ਜਾਇਦਾਦ ਦੀ ਮਾਲਕਣ ਹੈ। ਉਹ ਇੱਕ ਫਿਲਮ ਕਰਨ ਲਈ 2-3 ਕਰੋੜ ਫੀਸ ਲੈਂਦੀ ਹੈ। ਇਸ ਤੋਂ ਇਲਾਵਾ ਉਹ ਬਰਾਂਡ ਐਂਡੋਰਸਮੈਂਟ ਲਈ ਵੀ ਮੋਟੀ ਰਕਮ ਵਸੂਲਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪੋਸਟਾਂ ਤੋਂ ਵੀ ਸੋਨਮ ਵਧਾਈ ਕਮਾਈ ਕਰਦੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਖੁਸ਼ਕਿਸਮਤ ਰਿਹਾ ਹੈ। ਅਦਾਕਾਰਾ ਦੀਆਂ ਪਿਛਲੇ ਸਾਲ 2 ਫਿਲਮਾਂ ਰਿਲੀਜ਼ ਹੋਈਆਂ ਸੀ ਤੇ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਇੰਨੀਂ ਦਿਨੀਂ ਸੋਨਮ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਐਮੀ ਵਿਰਕ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।