ਮਨਕੀਰਤ ਔਲਖ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਮਨਕੀਰਤ ਔਲਖ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਦਾ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ, ਇਸ ਗਾਣੇ ਤੋਂ ਜ਼ਿਆਂਦਾ ਚਰਚਾ ਮਨਕੀਰਤ ਤੇ ਪ੍ਰਾਂਜਲ ਦੀ ਹੋਈ ਸੀ ਕਿ ਆਖਰ ਇਨ੍ਹਾਂ ਦੋਵੇਂ ਕਲਾਕਾਰਾਂ 'ਚ ਕੀ ਖਿਚੜੀ ਪੱਕ ਰਹੀ ਹੈ। ਹੁਣ ਮਨਕੀਰਤ ਔਲਖ ਨੇ ਪ੍ਰਾਂਜਲ ਦਹੀਆ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੈਕੇ ਉਹ ਕਾਫੀ ਜ਼ਿਆਦਾ ਟਰੋਲ ਹੋ ਰਿਹਾ ਹੈ। ਲੋਕਾਂ ਨੇ ਇਹ ਤੱਕ ਬੋਲ ਦਿੱਤਾ ਹੈ ਕਿ ਮਨਕੀਰਤ ਆਪਣੀ ਵਾਈਫ ਨਾਲ ਧੋਖਾ ਕਰ ਰਿਹਾ ਹੈ। ਦਰਅਸਲ, ਵੀਡੀਓ 'ਚ ਮਨਕੀਰਤ ਨੇ ਪ੍ਰਾਂਜਲ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਦੋਵੇਂ ਗਾਇਕ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ ਤੇ ਨਾਲ ਹੀ ਮਨਕੀਰਤ ਨੇ ਪ੍ਰਾਂਜਲ ਨਾਲ ਇੱਕ ਹੋਰ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਲੋਕ ਦੁਚਿੱਤੀ 'ਚ ਪੈ ਗਏ ਹਨ ਕਿ ਆਖਰ ਦੋਵਾਂ 'ਚ ਚੱਲ ਕੀ ਰਿਹਾ ਹੈ। ਪਹਿਲਾਂ ਦੇਖੋ ਇਹ ਵੀਡੀਓ: