Anmol Kawatra on Kulhad Pizza couple: ਅਨਮੋਲ ਕਵਾਤਰਾ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ। ਉਹ ਆਪਣੀ ਐਨਜੀਓ ਏਕ ਜ਼ਰੀਆ ਨਾਲ ਮਿਲ ਆਮ ਲੋਕਾਂ ਦੀ ਸੇਵਾ ਕਰ ਰਿਹਾ ਹੈ। ਅਨਮੋਲ ਹੋਰ ਲੋਕਾਂ ਦੀਆਂ ਅੱਖਾਂ ਖੋਲ੍ਹਣ ਅਤੇ ਸਹੀ ਦਾ ਸਾਥ ਦੇਣ ਲਈ ਅਕਸਰ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦਾ ਹੈ। ਇਸ ਵਿਚਾਲੇ ਅਨਮੋਲ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ 'ਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਰਾਹੀਂ ਉਨ੍ਹਾਂ ਲੋਕਾਂ ਨੂੰ ਫਟਕਾਰ ਲਗਾਈ ਹੈ ਜੋ ਵੀਡੀਓ ਨੂੰ ਹਰ ਪਾਸੇ ਸ਼ੇਅਰ ਕਰ ਰਹੇ ਹਨ ਅਤੇ ਉਸਦਾ ਸਵਾਦ ਲੈ ਰਹੇ ਹਨ। ਦਰਅਸਲ, ਅਨਮੋਲ ਵੱਲੋਂ ਆਪਣੇ ਯੂਟਿਊਬ ਚੈਨਲ ਉੱਪਰ ਇੱਕ ਖਾਸ ਵੀਡੀਓ ਉਨ੍ਹਾਂ ਲੋਕਾਂ ਦੇ ਨਾਂਅ ਸ਼ੇਅਰ ਕੀਤੀ ਗਈ ਹੈ, ਜੋ ਮਿਲ ਕੇ ਤਮਾਸ਼ਾ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸਹੀ ਵੇਖਣਾ ਚਾਹੁੰਦੇ ਹਨ ਉਹ ਗਲਤ ਨਾ ਵੇਖਣ, ਜੇਕਰ ਤੁਸੀ ਗਲਤ ਨੂੰ ਵੇਖ ਰਹੇ ਹੋ ਉਸ ਨੂੰ ਸ਼ੇਅਰ ਕਰ ਰਹੇ ਹੋ ਤਾਂ ਇਹ ਗਲਤ ਹੈ। ਮੈਂ ਹੈਰਾਨ ਹਾਂ ਕਿ ਕੁੱਲ੍ਹੜ ਪੀਜ਼ਾ ਕਪਲ ਦੀ ਵੀਡੀਓ ਹਰ ਪਾਸੇ ਕਿਵੇਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਲੌਗਰ ਆਪਣਾ ਕੰਮ ਕਰ ਰਹੇ ਤੇ ਰੋਸਟ ਕਰਨ ਵਾਲੇ ਆਪਣਾ ਕੰਮ ਕਰ ਰਹੇ ਹਨ, ਤੁਹਾਡੇ ਅਤੇ ਸਾਡੇ ਵਰਗੀ ਆਮ ਜਨਤਾ ਹੈ, ਆਪਾਂ ਵੇਖਣਾ ਕਿ ਆਪਾ ਕੀ ਵੇਖਣਾ ਤੇ ਕੀ ਨਹੀਂ ਵੇਖਣਾ... ਉਨ੍ਹਾਂ ਲੋਕਾਂ ਨੂੰ ਉਹ ਵਿਖਾਇਆ ਜੋ ਪਰਦੇ ਪਿੱਛੇ ਹੁੰਦਾ, ਜੇ ਸਾਡੀ ਇਦਾ ਦੀ ਵੀਡੀਓ ਵਾਇਰਲ ਹੋ ਜਾਏ, ਤਾਂ ਕਹਿੰਦੇ ਅਸੀ ਇਦਾ ਦੇ ਕੰਮ ਕਰਾਂਗੇ ਹੀ ਨਹੀਂ, ਜੇਕਰ ਸਾਡੇ ਕਿਸੇ ਆਪਣੇ ਦੀ ਵੀਡੀਓ ਵਾਇਰਲ ਹੋ ਜਾਏ, ਉਨ੍ਹਾਂ ਲੋਕਾਂ ਨੂੰ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਨ ਦੀ ਅਪੀਲ ਕੀਤੀ। ਵੇਖੋ ਅਨਮੋਲ ਵੱਲੋਂ ਹੋਰ ਕੀ-ਕੀ ਕਿਹਾ ਗਿਆ... ਜਾਣਕਾਰੀ ਮੁਤਾਬਕ ਵਾਇਰਲ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਮਹਿਲਾ ਦੀ ਕਰੀਬੀ ਸਹੇਲੀ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ ਪਰ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।