ਫਿਲੀਪੀਨਜ਼ ਕਾਲਜ 'ਚ ਵਿਦਿਆਰਥੀਆਂ ਨੂੰ ਨਕਲ ਵਿਰੋਧੀ ਕੈਪ ਪਹਿਨਣ ਲਈ ਕਿਹਾ ਗਿਆ ਸੀ ਉਨ੍ਹਾਂ ਨੇ ਅਜਿਹੀ ਰਚਨਾਤਮਕਤਾ ਦਿਖਾਈ ਕਿ ਹੁਣ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਇਹ ਮਾਮਲਾ ਫਿਲੀਪੀਨਜ਼ ਦੇ ਬਾਈਕੋਲ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਦਾ ਹੈ ਵਾਇਰਲ ਹੋਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਵੱਖ ਤਰ੍ਹਾਂ ਦੀ ਟੋਪੀ ਪਾ ਕੇ ਆਏ ਕੁਝ ਕਾਂ, ਕੁਝ ਮੱਕੜੀ ਤੇ ਇੱਥੋਂ ਤੱਕ ਕਿ ਵਿਦਿਆਰਥੀ ਭੂਤ ਦੀ ਸ਼ਕਲ 'ਚ ਟੋਪੀ ਪਾ ਕੇ ਪ੍ਰੀਖਿਆ ਦੇਣ ਆਏ ਬੱਚਿਆਂ ਨੇ ਪ੍ਰੀਖਿਆ ਹਾਲ ਨੂੰ ਪੂਰੀ ਤਰ੍ਹਾਂ ਦਿਲਚਸਪ ਬਣਾ ਦਿੱਤਾ ਹੈ ਦਰਅਸਲ ਕਾਲਜ ਵੱਲੋਂ ਐਂਟੀ-ਚੀਟਿੰਗ ਟੋਪੀਆਂ ਪਹਿਨਣ ਦੇ ਆਦੇਸ਼ ਦਿੱਤੇ ਗਏ ਸੀ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਿਖਾਈ ਅਤੇ ਆਪਣੇ ਆਲੇ ਦੁਆਲੇ ਪਈਆਂ ਚੀਜ਼ਾਂ ਤੋਂ ਟੋਪੀਆਂ ਬਣਾਈਆਂ ਤਸਵੀਰਾਂ 'ਚ ਇੱਕ ਵਿਦਿਆਰਥੀ ਗਲੈਡੀਏਟਰ ਦਾ ਮਾਸਕ ਪਾਇਆ ਹੋਇਆ ਵੀ ਨਜ਼ਰ ਆ ਰਿਹਾ ਹੈ