'ਅਨੁਪਮਾ' ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਟੀਵੀ ਸ਼ੋਅਜ਼ ਵਿੱਚੋਂ ਇੱਕ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਟੀਆਰਪੀ ਸੂਚੀ ਵਿੱਚ ਚੋਟੀ ਦੇ 5 ਸ਼ੋਅਜ਼ ਵਿੱਚ ਬਣਿਆ ਹੋਇਆ ਹੈ।



ਜਿਸ ਕਰਕੇ ਇਸ ਸ਼ੋਅ ਦੇ ਸਾਰੇ ਹੀ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।



'ਅਨੁਪਮਾ' ਦੀ ਕਿੰਜਲ ਉਰਫ਼ ਅਦਾਕਾਰਾ ਨਿਧੀ ਸ਼ਾਹ ਨੇ ਛੋਟੇ ਪਰਦੇ 'ਤੇ ਪ੍ਰਸਿੱਧੀ ਖੱਟੀ ਹੈ।



ਸਟਾਰ ਪਲੱਸ ਦੇ ਸ਼ੋਅ 'ਅਨੁਪਮਾ' 'ਚ ਕਿੰਜਲ ਦਾ ਕਿਰਦਾਰ ਨਿਭਾਉਣ ਵਾਲੀ ਨਿਧੀ ਸ਼ਾਹ ਹੁਣ ਘਰ-ਘਰ 'ਚ ਮਸ਼ਹੂਰ ਹੋ ਗਈ ਹੈ।



ਮੁੰਬਈ 'ਚ ਜਨਮੀ ਨਿਧੀ ਸ਼ਾਹ ਉਨ੍ਹਾਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ 'ਜਾਨਾ ਨਾ ਦਿਲ ਸੇ ਦੂਰ', 'ਤੂ ਆਸ਼ਿਕੀ' ਅਤੇ 'ਕਾਰਤਿਕ ਪੂਰਨਿਮਾ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ ਹੈ।



24 ਸਾਲਾ ਕਿੰਜਲ ਉਰਫ ਨਿਧੀ ਸ਼ਾਹ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ।



ਗ੍ਰੈਜੂਏਸ਼ਨ ਤੋਂ ਬਾਅਦ ਨਿਧੀ ਸ਼ਾਹ ਨੇ ਅਦਾਕਾਰੀ ਵੱਲ ਰੁਖ਼ ਕੀਤਾ।



ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਅਦਾਕਾਰਾ ਨੇ ਟੀਵੀ ਤੋਂ ਪਹਿਲਾਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।



ਨਿਧੀ ਸ਼ਾਹ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2013 ਵਿੱਚ ਫਿਲਮ 'ਮੇਰੇ ਡੈਡ ਕੀ ਮਾਰੂਤੀ' ਨਾਲ ਕੀਤੀ ਸੀ।



ਫਿਲਮੀ ਦੁਨੀਆ 'ਚ ਪਛਾਣ ਨਾ ਮਿਲਣ 'ਤੇ ਅਦਾਕਾਰਾ ਨੇ 2016 'ਚ 'ਜਾਨਾ ਨਾ ਦਿਲ ਸੇ ਦੂਰ' ਨਾਲ ਛੋਟੇ ਪਰਦੇ 'ਤੇ ਡੈਬਿਊ ਕੀਤਾ ਸੀ। ਹੁਣ ਤੱਕ ਉਹ ਕਈ ਨਾਮੀ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।