ਵਿਰਾਟ ਕੋਹਲੀ ਦੀ ਖਰਾਬ ਫ਼ਾਰਮ ਵਾਲਾ ਦੌਰ ਗੁਜ਼ਰ ਚੁੱਕਿਆ ਹੈ। ਵਿਰਾਟ ਕੋਹਲੀ ਨੇ ਹਾਲ ਹੀ ਸ਼ਾਨਦਾਰ ਸੈਂਕੜਾ ਲਗਾਇਆ ਸੀ
ਇਸ ਤੋਂ ਬਾਅਦ ਤੋਂ ਹੀ ਇਹ ਜੋੜਾ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਇਹੀ ਨਹੀਂ ਇਹ ਜੋੜਾ ਲੰਡਨ `ਚ ਛੁੱਟੀਆਂ ਬਿਤਾ ਰਿਹਾ ਹੈ
ਜੋੜੇ ਨੂੰ ਸੜਕ ਦੇ ਕਿਨਾਰੇ ਕੌਫੀ ਦਾ ਅਨੰਦ ਲੈਂਦੇ ਹੋਏ ਇਕੱਠੇ ਹੱਸਦੇ ਮੁਸਕਰਾਉਂਦੇ ਹੋਏ ਦੇਖਿਆ ਗਿਆ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨੂੰ ਕੱਪਲ ਗੋਲਜ਼ ਦਿੰਦੇ ਨਜ਼ਰ ਆਉਂਦੇ ਹਨ
ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਹਮੇਸ਼ਾ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ
ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਲੇਟੈਸਟ ਇੰਸਟਾਗ੍ਰਾਮ ਪੋਸਟ 'ਚ ਵਿਰਾਟ ਦੀ ਕੌਫ਼ੀ ਡੇਟ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ
ਇਹ ਜੋੜਾ ਸੜਕ ਦੇ ਕਿਨਾਰੇ ਕੌਫੀ ਦਾ ਆਨੰਦ ਲੈਂਦੇ ਹੋਏ ਇਕੱਠੇ ਹੱਸਦੇ ਅਤੇ ਗੁਦਗੁਦਾਉਂਦੇ ਹੋਏ ਨਜ਼ਰ ਆ ਰਹੇ ਹਨ
ਅਨੁਸ਼ਕਾ ਸ਼ਰਮਾ ਹਮੇਸ਼ਾ ਵਿਰਾਟ ਕੋਹਲੀ ਨਾਲ ਉਨ੍ਹਾਂ ਦਾ ਸਪੋਰਟ ਸਿਸਟਮ ਬਣ ਕੇ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ
8 ਸਤੰਬਰ ਨੂੰ ਹੋਏ ਮੈਚ 'ਚ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ ਆਪਣਾ 71ਵਾਂ ਸੈਂਕੜਾ ਲਗਾਇਆ ਸੀ
ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਨੁਸ਼ਕਾ ਨੇ ਵਿਰਾਟ ਦੀ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਕਿ ਮੈਂ ਹਮੇਸ਼ਾ ਅਤੇ ਹਰ ਸਮੇਂ ਤੁਹਾਡੇ ਨਾਲ ਖੜ੍ਹੀ ਰਹਾਂਗੀ