ਮੁਲੱਠੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।



ਮੁਲੱਠੀ ਪਾਚਨ ਤੰਤਰ ਨੂੰ ਸੁਧਾਰਦੀ ਹੈ। ਇਹ ਕਬਜ਼, ਪੇਟ ਦੀ ਜਲਣ ਅਤੇ ਸੋਜ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਮੰਨੀ ਜਾਂਦੀ ਹੈ।



ਸਰਦੀਆਂ ਦੇ ਮੌਸਮ ਵਿੱਚ ਖੰਘ ਦੀ ਸਮੱਸਿਆ ਆਮ ਹੁੰਦੀ ਹੈ, ਇਸ ਤੋਂ ਰਾਹਤ ਪਾਉਣ ਲਈ ਤੁਸੀਂ ਮੁਲੱਠੀ ਦਾ ਇੱਕ ਟੁਕੜਾ ਚੂਸ ਸਕਦੇ ਹੋ। ਇਹ ਖੰਘ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ।



ਹਿਚਕੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੈਂਡੀ ਦੀ ਤਰ੍ਹਾਂ ਮੁਲੱਠੀ ਦੇ ਟੁਕੜੇ ਨੂੰ ਚੂਸ ਸਕਦੇ ਹੋ। ਇਹ ਹਿਚਕੀ ਨੂੰ ਦੂਰ ਕਰਨ 'ਚ ਮਦਦਗਾਰ ਹੈ।



ਮੁਲੱਠੀ ਨੂੰ ਵਾਲਾਂ ਦੀ ਮਜ਼ਬੂਤੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ ਅਤੇ ਸੰਘਣੇ ਬਣਾ ਸਕਦੇ ਹੋ।



ਮੁਲੱਠੀ ਦਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।



ਸਰੀਰ 'ਚ ਸੋਜ ਹੋਣ 'ਤੇ ਮੁਲੱਠੀ ਦੇ ਪਾਣੀ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਅਤੇ ਦਰਦ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।