ਸੇਬ ਖਾਣਾ ਕਿਵੇਂ ਬਣ ਸਕਦਾ ਮੌਤ ਦਾ ਕਾਰਨ, ਆਹ ਚੀਜ਼ ਕਦੇ ਨਾ ਕਰੋ



ਜਿੱਥੇ ਸੇਬ ਖਾਣ ਨਾਲ ਸਿਹਤ ਨੂੰ ਫਾਇਦੇ ਪਹੁੰਚਦੇ ਹਨ ਉੱਥੇ ਹੀ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੇ।



ਸੇਬ ਦੇ ਬੀਜ਼ ਸਾਡੀ ਸਿਹਤ ਨੂੰ ਫਾਇਦਾ ਦੇਣ ਦੀ ਥਾਂ 'ਤੇ ਨੁਕਸਾਨ ਪਹੁੰਚਾ ਸਕਦੇ ਹਨ।



ਜਿਸ ਸੇਬ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ, ਉਸ ਦੇ ਬੀਜਾਂ ‘ਚ ਬਹੁਤ ਖਤਰਨਾਕ ਜ਼ਹਿਰ ਮੌਜੂਦ ਹੁੰਦਾ ਹੈ। ਇਨ੍ਹਾਂ ਬੀਜਾਂ ਨੂੰ ਖਾਣ ਲਈ ਕੋਈ ਸਲਾਹ ਨਹੀਂ ਦਿੰਦਾ। ਦਰਅਸਲ, ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਦੇ ਬੀਜ ਸਿਹਤਮੰਦ ਮੰਨੇ ਜਾਂਦੇ ਹਨ। ਪਰ ਸੇਬਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ।



ਦਰਅਸਲ, ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਦੇ ਬੀਜ ਸਿਹਤਮੰਦ ਮੰਨੇ ਜਾਂਦੇ ਹਨ। ਪਰ ਸੇਬਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ।



ਇਨ੍ਹਾਂ ਵਿੱਚ ਸਾਈਨਾਈਡ ਹੁੰਦਾ ਹੈ ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਜੇਕਰ ਇਸ ਨੂੰ ਖਾਧਾ ਜਾਵੇ ਤਾਂ ਇਹ ਬਹੁਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਸੇਬਾਂ ਦੇ ਅੰਦਰ ਬਹੁਤ ਸਾਰੇ ਬੀਜ ਹੁੰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਸੇਬ ਖਾਂਦੇ ਹੋ ਤਾਂ ਗਲਤੀ ਨਾਲ ਇੱਕ ਜਾਂ ਦੋ ਬੀਜ ਖਾ ਲੈਂਦੇ ਹਾਂ। ਇਨ੍ਹਾਂ ਦਾ ਸਵਾਦ ਕਾਫੀ ਕੌੜਾ ਹੁੰਦਾ ਹੈ।



ਇਨ੍ਹਾਂ ਦੇ ਅੰਦਰ ਸਾਈਨਾਈਡ ਹੁੰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।