ਜੇਕਰ ਤੁਸੀਂ ਜ਼ੁਕਾਮ ਅਤੇ ਖੰਘ ਤੋਂ ਪਰੇਸ਼ਾਨ ਹੋ ਤੇ ਅੰਗਰੇਜ਼ੀ ਦਵਾਈ ਲੈਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਡੇ ਘਰ ਦੀ ਰਸੋਈ ਵਿੱਚ ਮੌਜੂਦ ਇਹ ਦਵਾਈ ਤੁਹਾਨੂੰ ਰਾਹਤ ਦੇਵੇਗੀ।



ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਠੀਕ ਹੋ ਸਕਦੀਆਂ ਹਨ ਪਰ ਇਸ ਦੀ ਤਸੀਰ ਗਰਮ ਹੁੰਦੀ ਹੈ।



ਜੇਕਰ ਤੁਹਾਨੂੰ ਦੰਦਾਂ ਦਾ ਦਰਦ ਹੈ ਤਾਂ ਲਸਣ ਦੀ ਇੱਕ ਕਲੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਸ ਦੇ ਐਂਟੀਬੈਕਟੀਰੀਅਲ ਗੁਣ ਦੰਦਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।



ਇਸ ਦਾ ਨਿਯਮਤ ਸੇਵਨ ਨਾ ਸਿਰਫ ਖੂਨ ਸੰਚਾਰ ਨੂੰ ਸਹੀ ਕਰਦਾ ਹੈ ਬਲਕਿ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।



ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੇ ਜ਼ਹਿਰੀਲੇ ਤੱਤ ਸਾਫ ਹੋ ਜਾਂਦੇ ਹਨ।



ਜੇਕਰ ਤੁਸੀਂ ਖਾਂਸੀ ਤੇ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਆਪਣੇ ਰੋਜ਼ਾਨਾ ਭੋਜਨ ਦੇ ਨਾਲ ਕੱਚਾ ਲਸਣ ਜ਼ਰੂਰ ਖਾਓ।



ਲਸਣ ਦਾ ਸੇਵਨ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਕੱਚੀ ਲਸਣ ਦੀ ਕਲੀ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਨੂੰ ਭੁੰਨ ਕੇ ਵੀ ਵਰਤ ਸਕਦੇ ਹੋ।