ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਸਵੇਰੇ-ਸਵੇਰੇ ਮਜ਼ਾਕ 'ਚ ਇਹੀ ਸਵਾਲ ਹੁੰਦਾ ਹੈ ਕਿ ਨਹਾ ਕੇ ਆਏ ਜਾਂ ਨਹੀਂ। ਇਸ ਬਾਰੇ ਕੁਝ ਲੋਕ ਖੁੱਲ੍ਹ ਕੇ ਬੋਲਦੇ ਹਨ ਤੇ ਕਈ ਚੁੱਪ ਹੀ ਰਹਿਣਾ ਸਹੀ ਸਮਝਦੇ ਹਨ।



ਸਰਦੀ ਵਿੱਚ ਨਾ ਨਹਾਉਣ ਵਾਲਿਆਂ ਲਈ ਅਹਿਮ ਖਬਰ ਹੈ।



ਦਰਅਸਲ ਕਈ ਅਧਿਐਨਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰ ਰੋਜ਼ ਨਹਾਉਣ ਨਾਲੋਂ ਹਫ਼ਤੇ ਵਿੱਚ ਕੁਝ ਦਿਨ ਹੀ ਨਹਾਉਣਾ ਬਿਹਤਰ ਹੈ। ਇਸ ਤੋਂ ਇਲਾਵਾ ਰੋਜ਼ਾਨਾ ਨਹਾਉਣਾ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ ਹੈ। ਕੀ ਹੈ ਪੂਰਾ ਮਾਮਲਾ, ਆਓ ਜਾਣਦੇ ਹਾਂ...



ਰੋਜ਼ਾਨਾ ਨਹਾਉਣ ਦੇ ਕਈ ਕਾਰਨ ਹੋ ਸਕਦੇ ਹਨ। ਕੁਝ ਸਰੀਰ 'ਚੋਂ ਬਦਬੂ ਦੂਰ ਕਰਨ ਲਈ ਇਸ਼ਨਾਨ ਕਰਦੇ ਹਨ। ਕੁਝ ਲੋਕਾਂ ਲਈ ਧਾਰਮਿਕ ਮਾਨਤਾਵਾਂ ਕਾਰਨ ਰੋਜ਼ਾਨਾ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਹੈ।



ਕਈਆਂ ਨੂੰ ਇਸ਼ਨਾਨ ਕੀਤੇ ਬਿਨਾ ਤਾਜ਼ਗੀ ਮਹਿਸੂਸ ਨਹੀਂ ਹੁੰਦੀ ਤੇ ਕਈਆਂ ਨੂੰ ਬਾਹਰ ਕੰਮ ਕਰਨ ਕਾਰਨ ਨਹਾਉਣਾ ਪੈਂਦਾ ਹੈ।



ਰੋਜ਼ਾਨਾ ਨਹਾਉਣ ਨਾਲ ਚਮੜੀ ਬਹੁਤ ਜ਼ਿਆਦਾ ਚਿੜਚਿੜੀ ਤੇ ਖੁਸ਼ਕ ਹੋ ਸਕਦੀ ਹੈ। ਇਸ ਦੇ ਨਾਲ ਹੀ ਚਮੜੀ 'ਤੇ ਖਾਰਸ਼ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ।



ਚਮੜੀ ਦਾ ਬੈਰੀਅਰ ਡੈਮੇਜ਼ ਹੋ ਜਾਂਦਾ ਹੈ ਜਿਸ ਕਾਰਨ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਚਮੜੀ ਸੰਕਰਮਣ ਦਾ ਸ਼ਿਕਾਰ ਹੋ ਸਕਦੀ ਹੈ।



ਰੋਜ਼ਾਨਾ ਨਹਾਉਣ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ 'ਤੇ ਵੀ ਅਸਰ ਪੈਂਦਾ ਹੈ। ਇਸ ਕਾਰਨ ਕਈ ਵਾਰ ਡਾਕਟਰ ਬੱਚਿਆਂ ਨੂੰ ਰੋਜ਼ਾਨਾ ਨਾ ਨਹਾਉਣ ਦੀ ਸਲਾਹ ਦਿੰਦੇ ਹਨ।



ਜੋ ਲੋਕ ਰੋਜ਼ਾਨਾ ਐਂਟੀਬੈਕਟੀਰੀਅਲ ਸਾਬਣ ਨਾਲ ਨਹਾਉਂਦੇ ਹਨ, ਉਨ੍ਹਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਸਾਬਣ ਨਾ ਸਿਰਫ਼ ਮਾੜੇ ਬੈਕਟੀਰੀਆ ਨੂੰ ਨਸ਼ਟ ਕਰਦੇ ਹਨ, ਸਗੋਂ ਚਮੜੀ ਨੂੰ ਲਾਭ ਦੇਣ ਵਾਲੇ ਚੰਗੇ ਬੈਕਟੀਰੀਆ ਨੂੰ ਵੀ ਨਸ਼ਟ ਕਰਦੇ ਹਨ।



ਰੋਜ਼ਾਨਾ ਨਹਾਉਣ ਨਾਲ ਸਰੀਰ ਨੂੰ ਕੋਈ ਸਿਹਤ ਲਾਭ ਨਹੀਂ ਹੁੰਦਾ, ਸਗੋਂ ਇਸ ਨਾਲ ਪਾਣੀ, ਸਾਬਣ, ਸ਼ੈਂਪੂ ਤੇ ਹੋਰ ਚੀਜ਼ਾਂ ਦਾ ਨੁਕਸਾਨ ਹੁੰਦਾ ਹੈ।