ਕੀ ਤੁਸੀਂ ਜਾਣਦੇ ਹੋ ਕਿ ਦੁੱਧ ਵਾਲੀ ਕੌਫੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਦੁੱਧ ਵਾਲੀ ਕੌਫੀ ਪੀਣ ਦੇ ਹਨ ਹੈਰਾਨੀਜਨਕ ਫਾਇਦੇ:



ਇਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੁੱਧ ਵਾਲੀ ਕੌਫੀ ਪੀਣ ਨਾਲ ਸਰੀਰ ਵਿੱਚ ਸੋਜ ਘੱਟ ਹੁੰਦੀ ਹੈ।



ਦੁੱਧ ਵਿੱਚ ਅਮੀਨੋ ਐਸਿਡ ਤੇ ਐਂਟੀਆਕਸੀਡੈਂਟ ਵਰਗੇ ਪੌਲੀਫੇਨੋਲ ਗੁਣ ਪਾਏ ਜਾਂਦੇ ਹਨ, ਜੋ ਸੋਜ਼ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੇ ਹਨ।



ਇਸ ਦੇ ਸੇਵਨ ਨਾਲ ਐਸੀਡਿਟੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।



ਇਸ ਦੀ ਬਜਾਏ ਬਲੈਕ ਕੌਫੀ 'ਚ ਕੈਫੀਨ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਸਰੀਰ ਨੂੰ ਬਲੈਕ ਕੌਫੀ ਨੂੰ ਜਜ਼ਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ।



ਦੁੱਧ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਤੇ ਫੈਟ ਵੀ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ।



ਇਸ ਦੇ ਨਾਲ ਹੀ ਦੁੱਧ ਵਾਲੀ ਕੌਫੀ ਨੂੰ ਦੁਬਾਰਾ ਗਰਮ ਕਰ ਕੇ ਨਹੀਂ ਪੀਣੀ ਚਾਹੀਦੀ। ਇਸ ਨਾਲ ਗਲੇ 'ਚ ਜਲਣ ਦੀ ਸ਼ਿਕਾਇਤ ਹੋ ਸਕਦੀ ਹੈ।