ਨਿੰਬੂ ਪਾਣੀ ਨੂੰ ਲੈ ਕੇ ਇੱਕ ਧਾਰਨਾ ਹੈ ਕਿ ਇਸ ਦਾ ਸੇਵਨ ਸਰਦੀਆਂ 'ਚ ਨਹੀਂ ਕਰਨਾ ਚਾਹੀਦਾ ਹੈ। ਕੀ ਇਹ ਗੱਲ ਸਹੀ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ



ਸਰਦੀਆਂ 'ਚ ਮਾਹਿਰ ਅਕਸਰ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਸਰਦੀਆਂ 'ਚ ਨਿੰਬੂ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣਾ ਚਾਹੀਦਾ ਹੈ।



ਇਹ ਜ਼ੁਕਾਮ, ਫਲੂ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਨੂੰ ਵੀ ਵਧਾਉਂਦਾ ਹੈ।



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਿੰਬੂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।



ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਨਿੰਬੂ ਦਾ ਸੇਵਨ ਕਰਨਾ ਚਾਹੀਦਾ ਹੈ।



ਇਸ 'ਚ ਪਾਇਆ ਜਾਣ ਵਾਲਾ ਸਿਟਰਿਕ ਐਸਿਡ ਪੱਥਰੀ ਬਣਨ ਤੋਂ ਰੋਕਦਾ ਹੈ। ਇਸ ਦਾਅਵੇ ਨੂੰ ਲੈ ਕੇ ਕਈ ਖੋਜਾਂ ਹੋ ਚੁੱਕੀਆਂ ਹਨ।



ਨਿੰਬੂ 'ਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੋ ਸਰੀਰ 'ਚ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜਿਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ।



ਨਿੰਬੂ ਪਾਣੀ ਦਾ ਸੇਵਨ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ। ਪਰ ਇਸ ਨੂੰ ਰਾਤ ਨੂੰ ਪੀਣ ਤੋਂ ਪਰਹੇਜ਼ ਕਰੋ। ਠੰਡ 'ਚ ਨਿੰਬੂ ਪਾਣੀ ਪੀਣ ਲਈ ਸਿਰਫ਼ ਗਰਮ ਪਾਣੀ ਦੀ ਹੀ ਵਰਤੋਂ ਕਰੋ।