ਮੱਖਣ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ 'ਚ ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਏ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਇਮਿਊਨ ਸਿਸਟਮ ਨੂੰ ਸੁਧਾਰਦਾ ਹੈ।



ਮੱਖਣ ਵਿੱਚ ਲੇਸੀਥਿਨ ਹੁੰਦਾ ਹੈ ਜੋ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਜੋ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ



ਮੱਖਣ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਮੱਖਣ ਬਹੁਤ ਫਾਇਦੇਮੰਦ ਹੁੰਦਾ ਹੈ।



ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਮੱਖਣ ਚਮੜੀ ਨੂੰ ਚਮਕਦਾਰ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ।



ਬੱਚਿਆਂ ਦੇ ਦਿਮਾਗ਼ ਨੂੰ ਤੇਜ ਕਰਨ ਲਈ ਉਨ੍ਹਾਂ ਦੀ ਖੁਰਾਕ ਵਿੱਚ ਮੱਖਣ ਸ਼ਾਮਿਲ ਕਰੋ।



ਸਫੈਦ ਮੱਖਣ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਲਈ ਚੰਗੇ ਹੁੰਦੇ ਹਨ।



ਮੱਖਣ ਕੋਲੀਨ ਨਾਲ ਭਰਪੂਰ ਹੁੰਦਾ ਹੈ, ਜੋ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਚਰਬੀ ਵਾਲੇ ਜਿਗਰ ਦੀ ਬੀਮਾਰੀ ਨੂੰ ਘਟਾਉਂਦਾ ਹੈ।