ਭਾਰਤੀ ਖਾਸ ਤੌਰ ਤੇ ਪੰਜਾਬੀਆਂ ਦੇ ਘਰਾਂ ਵਿੱਚ ਘਿਓ ਦਾ ਸੇਵਨ ਇੱਕ ਪਰੰਪਰਾ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘਿਓ ਦੇ ਨਾਲ ਰੋਟੀ ਖਾਣਾ ਪਸੰਦ ਕਰਦੇ ਹਨ।



ਬਲੱਡ ਸ਼ੂਗਰ 'ਚ ਫਾਇਦੇਮੰਦ
ਜੇ ਤੁਸੀਂ ਰੋਟੀ 'ਤੇ ਘਿਓ ਲਗਾ ਕੇ ਖਾ ਰਹੇ ਹੋ ਤਾਂ ਇਸ ਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੋ ਜਾਵੇਗਾ, ਜੋ ਭਾਰ ਘਟਾਉਣ 'ਚ ਮਦਦ ਕਰੇਗਾ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ।


ਸਿਹਤਮੰਦ ਕੋਲੈਸਟ੍ਰੋਲ ਲਈ ਫਾਇਦੇਮੰਦ
ਘਿਓ ਵਿੱਚ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦੇ ਹਨ ਜੋ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਹਾਰਮੋਨਸ ਨੂੰ ਸੰਤੁਲਿਤ ਕਰਨ ਅਤੇ ਸਿਹਤਮੰਦ ਕੋਲੈਸਟ੍ਰੋਲ ਨੂੰ ਬਣਾਈ ਰੱਖਣ ਵਿੱਚ ਵੀ ਘਿਓ ਅਹਿਮ ਭੂਮਿਕਾ ਨਿਭਾਉਂਦਾ ਹੈ।


ਪਾਚਨ ਲਈ ਫਾਇਦੇਮੰਦ
ਇਹ ਤੁਹਾਨੂੰ ਭਰਿਆ ਮਹਿਸੂਸ ਕਰਦਾ ਹੈ, ਤੁਹਾਨੂੰ ਦਿਨ ਵਿੱਚ ਚਰਬੀ ਵਾਲੇ ਭੋਜਨ ਖਾਣ ਤੋਂ ਰੋਕਦਾ ਹੈ। ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਵੀ ਘਿਓ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।


ਮਾਹਰਾਂ ਦੀ ਰਾਏ
ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਘਿਓ ਨਾਲ ਰੋਟੀਆਂ ਖਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਭਾਰ ਵਧੇਗਾ, ਤਾਂ ਅੱਜ ਤੋਂ ਹੀ ਆਪਣੀ ਰੋਟੀ 'ਤੇ ਘਿਓ ਲਗਾਉਣਾ ਸ਼ੁਰੂ ਕਰ ਦਿਓ।


ਘਿਓ ਤੋਂ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਹਾਲਾਂਕਿ, ਇਹ ਯਕੀਨੀ ਬਣਾਓ ਕਿ ਤੁਸੀਂ ਸਹੀ ਮਾਤਰਾ ਵਿੱਚ ਘਿਓ ਲੈ ਰਹੇ ਹੋ।