ਪਿਛਲੇ ਕੁਝ ਦਿਨਾਂ ਤੋਂ ਮੌਸਮ ਤੇਜ਼ੀ ਨਾਲ ਬਦਲਿਆ ਹੈ। ਦਿਨ ਵੇਲੇ ਗਰਮੀ ਹੁੰਦੀ ਹੈ, ਪਰ ਸਵੇਰੇ ਅਤੇ ਰਾਤ ਵੇਲੇ ਠੰਢ ਹੁੰਦੀ ਹੈ।



ਬੇਸ਼ੱਕ ਮੌਸਮ ਬਦਲ ਗਿਆ ਹੈ ਪਰ ਕੁਝ ਲੋਕ ਅਜੇ ਵੀ ਠੰਢਾ ਪਾਣੀ ਪੀ ਰਹੇ ਹਨ।



ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋ ਕਿ ਠੰਢ ਵਿੱਚ ਠੰਢਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।



ਜੇਕਰ ਤੁਸੀਂ ਜਾਣ ਗਏ ਕਿ ਠੰਢਾ ਪਾਣੀ ਤੁਹਾਡੇ ਸਰੀਰ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ, ਤਾਂ ਤੁਸੀਂ ਸ਼ਾਇਦ ਉਸ ਤੋਂ ਬਾਅਦ ਕਦੇ ਅਜਿਹਾ ਨਹੀਂ ਕਰੋਗੇ।



ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਤੁਸੀਂ ਠੰਢਾ ਪਾਣੀ ਪੀਂਦੇ ਹੋ ਤਾਂ ਅਗਲੇ ਦਿਨ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ। ਇਸ ਦੇ ਨਾਲ ਹੀ ਠੰਢੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ।



ਇਸ ਤੋਂ ਇਲਾਵਾ ਜ਼ੁਕਾਮ ਦੀ ਸਮੱਸਿਆ ਕਾਰਨ ਤੁਹਾਨੂੰ ਛਾਤੀ 'ਚ ਬਲਗਮ ਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।



ਤੁਹਾਨੂੰ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਠੰਢਾ ਪਾਣੀ ਪੀਣ ਤੋਂ ਬਚੋ। ਠੰਢਾ ਪਾਣੀ ਤੁਹਾਡੇ ਗਲੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।



ਤੁਹਾਨੂੰ ਗਲੇ ਵਿੱਚ ਖਰਾਸ਼, ਆਵਾਜ਼ ਦਾ ਨੁਕਸਾਨ ਵਰਗੀਆਂ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਦਿਲ ਲਈ ਵੀ ਠੰਢਾ ਪਾਣੀ ਘਾਤਕ ਸਾਬਤ ਹੋ ਸਕਦਾ ਹੈ।



ਦੱਸ ਦੇਈਏ ਕਿ ਇਸ ਨਾਲ ਦਿਲ ਦੀ ਧੜਕਣ ਵਧਣ ਦਾ ਖਤਰਾ ਵੀ ਵਧ ਸਕਦਾ ਹੈ। ਠੰਢੇ ਪਾਣੀ ਦਾ ਪਾਚਨ ਕਿਰਿਆ 'ਤੇ ਵੀ ਅਸਰ ਪੈਂਦਾ ਹੈ।



ਬਦਹਜ਼ਮੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਵੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।