ਬਾਲੀਵੁੱਡ ਗਾਇਕ ਅਰਿਜੀਤ ਸਿੰਘ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।



ਅਰਿਜੀਤ ਸਿੰਘ ਨੇ ਆਪਣੀ ਜਾਦੂਈ ਆਵਾਜ਼ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ ਹੈ।



ਹੁਣ ਅਰਿਜੀਤ ਪੰਜਾਬ 'ਚ ਵੱਸਦੇ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ।



ਅਰਿਜੀਤ ਸਿੰਘ ਦਾ 27 ਮਈ ਨੂੰ ਚੰਡੀਗੜ੍ਹ 'ਚ ਮਿਊਜ਼ਿਕ ਕੰਸਰਟ (ਲਾਈਵ ਸ਼ੋਅ) ਹੋਣ ਜਾ ਰਿਹਾ ਹੈ।



ਦੱਸ ਦਈਏ ਕਿ ਗਾਇਕ ਦਾ ਲਾਈਵ ਸ਼ੋਅ ਸੈਕਟਰ 34 ਦੀ ਐਗਜ਼ਿਬੀਸ਼ਨ ਗਰਾਊਂਡ 'ਚ ਹੋਣ ਜਾ ਰਿਹਾ ਹੈ।



ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਰਿਜੀਤ ਦੇ ਸ਼ੋਅ ਲਈ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।



ਸ਼ੋਅ ਦੀਆਂ ਟਿਕਟਾਂ ਮਹਿੰਗੀਆਂ ਹੋਣ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀਆਂ ਹਨ।



ਦੱਸ ਦਈਏ ਕਿ ਗਾਇਕ ਦਾ ਸ਼ੋਅ ਹਮੇਸ਼ਾ ਹੀ ਸੋਲਡ ਆਊਟ (ਹਾਊਸਫੁੱਲ) ਹੁੰਦਾ ਹੈ।



ਇਸ ਤੋਂ ਪਹਿਲਾਂ 2018 ;ਚ ਵੀ ਚੰਡੀਗੜ੍ਹ 'ਚ ਅਰਿਜੀਤ ਸਿੰਘ ਨੇ ਲਾਈਵ ਸ਼ੋਅ ਕੀਤਾ ਸੀ, ਜੋ ਕਿ ਹਾਊਸਫੁੱਲ ਰਿਹਾ ਸੀ।



ਅਰਿਜੀਤ ਸਿੰਘ ਦੇ ਸ਼ੋਅ ਲਈ ਤੁਸੀਂ ਆਨਲਾਈਨ ਟਿਕਟਾਂ ਖਰੀਦ ਸਕਦੇ ਹੋ। ਟਿਕਟਾਂ 1500, 7000 ਤੇ 30,000 ਤੱਕ ਦੀ ਕੀਮਤ 'ਚ ਵਿਕ ਰਹੀਆਂ ਹਨ।