ਜੇ ਬਾਲੀਵੁੱਡ ਦੀਆਂ ਸਭ ਤੋਂ ਰੋਮਾਂਟਿਕ ਤੇ ਸੁਪਰਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ, ਤਾਂ ਇਸ ਲਿਸਟ 'ਚ 'ਕੁਛ ਕੁਛ ਹੋਤਾ ਹੈ' ਦਾ ਨਾਂ ਜ਼ਰੂਰ ਸ਼ਾਮਲ ਹੋਵੇਗਾ।



ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਆਪਣੇ ਸਮੇਂ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਸੀ।



ਫਿਲਮ 'ਚ ਸ਼ਾਹਰੁਖ ਖਾਨ ਤੇ ਕਾਜੋਲ ਮੁੱਖ ਕਿਰਦਾਰਾਂ 'ਚ ਨਜ਼ਰ ਆਏ। ਉਨ੍ਹਾਂ ਦੇ ਰਾਹੁਲ ਤੇ ਅੰਜਲੀ ਦੇ ਕਿਰਦਾਰ ਅੱਜ ਵੀ ਲੋਕਾਂ ਦੇ ਹਰਮਨਪਿਆਰੇ ਹਨ।



ਅੱਜ ਅਸੀਂ ਤੁਹਾਨੂੰ ਇਸ ਫਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।



ਇਸ ਕਿੱਸੇ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਕੀਤਾ ਸੀ, ਜਦੋਂ ਉਹ 'ਕਪਿਲ ਸ਼ਰਮਾ ਸ਼ੋਅ' 'ਚ ਕਾਜੋਲ ਨਾਲ ਮਹਿਮਾਨ ਬਣ ਕੇ ਪਹੁੰਚੇ ਸੀ।



ਇਸ ਦੌਰਾਨ ਵਰੁਣ ਧਵਨ ਤੇ ਕ੍ਰਿਤੀ ਸੇਨਨ ਵੀ ਕਪਿਲ ਦੇ ਸ਼ੋਅ 'ਚ ਨਜ਼ਰ ਆਏ ਸੀ।



ਸ਼ਾਹਰੁਖ ਖਾਨ ਦੱਸਦੇ ਹਨ ਕਿ 'ਕੁਛ ਕੁਛ ਹੋਤਾ ਹੈ' ਦੀ ਸ਼ੂਟਿੰਗ ਦੌਰਾਨ ਕਾਜੋਲ ਸਾਈਕਲ ਚਲਾ ਰਹੀ ਸੀ



ਕਿ ਉਸ ਦੀ ਸਾਈਕਲ ਬਜਰੀ 'ਤੇ ਬੁਰੀ ਤਰ੍ਹਾਂ ਸਲਿੱਪ ਹੋ ਗਈ ਅਤੇ ਕਾਜੋਲ ਮੂੰਹ ਦੇ ਭਾਰ ਹੇਠਾਂ ਡਿੱਗੀ।



ਉਹ ਕਾਫੀ ਦੇਰ ਤੱਕ ਬੇਹੋਸ਼ ਰਹੀ ਅਤੇ ਜਦੋਂ ਹੋਸ਼ ਆਇਆ ਤਾਂ ਉਸ ਦੀ ਯਾਦਦਾਸ਼ਤ ਚਲੀ ਗਈ ਸੀ।



ਕਰੀਬ 1-2 ਘੰਟੇ ਤੱਕ ਕਾਜੋਲ ਨੂੰ ਕੁੱਝ ਵੀ ਯਾਦ ਨਹੀਂ ਸੀ। ਪੂਰਾ ਕਿੱਸਾ ਦੇਖੋ ਇਸ ਵੀਡੀਓ 'ਚ: