ਸੋਨਮ ਬਾਜਵਾ ਦੇ ਇੰਸਟਾਗ੍ਰਾਮ 'ਤੇ 10 ਮਿਲੀਅਨ ਯਾਨਿ 1 ਕਰੋੜ ਫਾਲੋਅਰਜ਼ ਪੂਰੇ ਹੋ ਗਏ ਹਨ।



ਸੋਨਮ ਪਹਿਲੀ ਪੰਜਾਬੀ ਕਲਾਕਾਰ ਨਹੀਂ ਹੈ, ਜਿਸ ਦੇ ਇੰਸਟਾ 'ਤੇ 10 ਮਿਲੀਅਨ ਫਾਲੋਅਰਜ਼ ਹੋਏ ਹਨ। ਇਸ ਤੋਂ ਪਹਿਲਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵਰਗੇ ਕਲਾਕਾਰ ਵੀ ਹਨ।



ਗੁਰੂ ਰੰਧਾਵਾ ਉਹ ਪੰਜਾਬੀ ਕਲਾਕਾਰ ਹੈ, ਜਿਸ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਸ ਦੇ ਇੰਸਟਾ 'ਤੇ 34.2 ਮਿਲੀਅਨ ਯਾਨਿ ਸਾਢੇ 3 ਕਰੋੜ ਦੇ ਕਰੀਬ ਫਾਲੋਅਰਜ਼ ਹਨ।



ਸ਼ਹਿਨਾਜ਼ ਗਿੱਲ ਦੇ ਇੰਸਟਾ 'ਤੇ 14.9 ਮਿਲੀਅਨ ਯਾਨਿ ਡੇਢ ਕਰੋੜ ਦੇ ਕਰੀਬ ਫਾਲੋਅਰਜ਼ ਹਨ।



ਸ਼ਹਿਨਾਜ਼ ਬਿੱਗ ਬੌਸ 13 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਪੂਰੇ ਦੇਸ਼ ਦੀ ਜਾਨ ਬਣ ਗਈ। ਹਾਲ ਹੀ 'ਚ ਸ਼ਹਿਨਾਜ਼ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖਾਨ ਨਾਲ ਨਜ਼ਰ ਆਈ ਸੀ।



ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਇੰਸਟਾ 'ਤੇ 14.8 ਮਿਲੀਅਨ ਫਾਲੋਅਰਜ਼ ਹਨ।



ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਜੋੜੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।



ਹਿਮਾਂਸ਼ੀ ਖੁਰਾਣਾ ਦੇ ਵੀ ਇੰਸਟਾ 'ਤੇ 10 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।



ਹਿਮਾਂਸ਼ੀ ਵੀ ਬਿੱਗ ਬੌਸ 13 ਤੋਂ ਬਾਅਦ ਪੂਰੇ ਹਿੰਦੂਸਤਾਨ ਦੀ ਨਜ਼ਰ ਆਈ ਸੀ।