ਭਾਰਤ ਵਿੱਚ ਤੁਰਕੀ ਦੇ ਸੀਰੀਅਲਜ਼ ਦੀ ਜ਼ਬਰਦਸਤ ਪ੍ਰਸਿੱਧੀ ਹੈ। ਇਨ੍ਹਾਂ ਸੀਰੀਅਲਾਂ ਨੂੰ ਦੇਸ਼ 'ਚ ਬਹੁਤ ਪਿਆਰ ਕੀਤਾ ਜਾਂਦਾ ਹੈ।



ਜੇ ਤੁਸੀਂ ਵੀ ਤੁਰਕੀ ਦੇ ਸੀਰੀਅਲਜ਼ ਦੇਖਦੇ ਹੋ ਤਾਂ ਤੁਸੀਂ ਇਸ ਐਕਟਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਹੋਰ ਕੋਈ ਨਹੀਂ, ਸਗੋਂ ਬੁਰਾਕ ਡੇਨਿਜ਼ ਹੈ, ਜਿਸ ਦੀ ਇੰਡੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ।



ਉਸ ਦਾ ਸੀਰੀਅਲ 'ਪਿਆਰ ਲਫਜ਼ੋਂ ਮੇਂ ਕਹਾਂ' ਭਾਰਤ 'ਚ ਕਾਫੀ ਮਸ਼ਹੂਰ ਹੋਇਆ ਸੀ। ਇਸ ਸੀਰੀਅਲ ਦੀ ਲੜਕੀਆਂ 'ਚ ਖਾਸ ਕਰਕੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ।



ਇਸ ਸੀਰੀਅਲ 'ਚ ਬੁਰਾਕ ਨੇ ਮੁਰਾਤ ਸਰਸਲਮਾਜ਼ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਕਿਰਦਾਰ ਨੂੰ ਖੂਬ ਪਿਆਰ ਮਿਲਿਆ ਸੀ।



ਇੰਨੀਂ ਦਿਨੀਂ ਮੁਰਾਤ ਯਾਨਿ ਬੁਰਾਕ ਭਾਰਤ ਵਿੱਚ ਹੈ। ਜਦੋਂ ਉਹ ਮੁੰਬਈ ਏਅਰਪੋਰਟ ਪਹੁੰਚਿਆ ਤਾਂ ਲੜਕੀਆਂ ਉਸ ਦੀ ਦੀਵਾਨੀ ਹੋ ਗਈਆਂ।



ਏਅਰਪੋਰਟ 'ਤੇ ਉਸ ਨੂੰ ਮਿਲਣ ਲਈ ਫੈਨਜ਼ ਭੀੜ ਲਗਾਈ ਖੜੇ ਨਜ਼ਰ ਆਏ।



ਇਸ ਦੇ ਨਾਲ ਨਾਲ ਬੁਕਰਾਨ ਡੇਨਿਜ਼ ਨੂੰ ਬਾਲੀਵੁੱਡ ਗੀਤਾਂ ਦਾ ਆਨੰਦ ਮਾਣਦੇ ਹੋਏ ਵੀ ਦੇਖਿਆ ਗਿਆ।



ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,



ਜਿਸ ਵਿੱਚ ਉਹ ਸ਼ਾਹਰੁਖ ਖਾਨ-ਕਾਜੋਲ ਦੀ 'ਕੁਛ ਕੁਛ ਹੋਤਾ ਹੈ' ਦਾ ਮਸ਼ਹੂਰ ਡਾਇਲੌਗ ਬੋਲਦਾ ਨਜ਼ਰ ਆ ਰਿਹਾ ਹੈ।



ਕਾਬਿਲੇਗ਼ੌਰ ਹੈ ਕਿ ਤੁਰਕੀ ਦੇ ਸੀਰੀਅਲਜ਼ ਭਾਰਤ ਵਿੱਚ ਕਾਫੀ ਪਸੰਦ ਕੀਤੇ ਜਾਂਦੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਇਨ੍ਹਾਂ ਸੀਰੀਅਲਾਂ ਦਾ ਕਾਫੀ ਕਰੇਜ਼ ਹੈ।