ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ 'ਚ ਛਾਇਆ ਰਹਿੰਦਾ ਹੈ। ਉਸ ਨੇ ਹਾਲ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਦਾ ਐਲਾਨ ਕੀਤਾ ਹੈ।



ਉਹ 'ਵ੍ਹਾਈਟ ਪੰਜਾਬ' ਫਿਲਮ ਰਾਹੀਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਿਹਾ ਹੈ। ਇਸ ਦੇ ਨਾਲ ਨਾਲ ਉਹ ਟੌਪ ਦਾ ਗਾਇਕ ਤਾਂ ਹੈ ਹੀ।



ਹੁਣ ਕਾਕੇ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ ਜੁੜੀ ਗਈ ਹੈ। ਦਰਅਸਲ, ਕਾਕੇ ਦਾ ਗਾਣਾ 'ਸ਼ੇਪ' ਖੂਬ ਧਮਾਲਾਂ ਪਾ ਰਿਹਾ ਹੈ।



ਯੂਟਿਊਬ 'ਤੇ ਇਸ ਗਾਣੇ ਨੂੰ 5 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।



ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਇਹ ਗਾਣਾ ਛਾਇਆ ਹੋਇਆ ਹੈ।



ਇਸ ਗਾਣੇ 'ਤੇ ਇੰਸਟਾਗ੍ਰਾਮ ;ਤੇ 1.7 ਮਿਲੀਅਨ ਯਾਨਿ 17 ਲੱਖ ਰੀਲਾਂ ਬਣ ਚੁੱਕੀਆਂ ਹਨ। ਹਾਲੇ ਵੀ ਇੰਸਗਟਾ 'ਤੇ ਇਹ ਗਾਣਾ ਟਰੈਂਡ ਕਰ ਰਿਹਾ ਹੈ।



ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਕਾ ਟੌਪ ਦਾ ਪੰਜਾਬੀ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।



ਇਸ ਦੇ ਨਾਲ ਨਾਲ ਉਸ ਦੇ ਹੁਣ ਤੱਕ 3 ਗਾਣੇ ਇੰਸਟਾਗ੍ਰਾਮ 'ਤੇ ਟਰੈਂਡਿੰਗ ;'ਚ ਰਹਿ ਚੁੱਕੇ ਹਨ।



ਉਸ ਦੇ ਗਾਣੇ 'ਮਿੱਟੀ ਦੇ ਟਿੱਬੇ', 'ਲਿਬਾਸ' ਤੇ 'ਸ਼ੇਪ' 'ਤੇ ਕਈ ਮਿਲੀਅਨ ਰੀਲਾਂ ਤੇ ਵੀਡੀਓਜ਼ ਬਣ ਚੁੱਕੀਆਂ ਹਨ।



ਇਸ ਤੋਂ ਪਤਾ ਲੱਗਦਾ ਹੈ ਕਿ ਕਾਕਾ ਦੀ ਕਿੰਨੀ ਜ਼ਬਰਦਸਤ ਫੈਨ ਫਾਲੋਇੰਗ ਹੈ।