ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ।



ਹਾਲ ਹੀ 'ਚ ਦਿਲਜੀਤ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਨਜ਼ਰ ਆਏ ਸੀ।



ਇੱਥੇ ਉਨ੍ਹਾਂ ਨੇ ਆਪਣੀ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ 'ਚ ਖੂਬ ਸੁਰਖੀਆਂ ਬਟੋਰੀਆਂ।



ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀ ਫਿਲਮ 'ਜੋੜੀ' ਨੂੰ ਲੈਕੇ ਵੀ ਚਰਚਾ ;ਚ ਹਨ।



ਇਸ ਸਭ ਦੇ ਦਰਮਿਆਨ ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਬਣੇ ਨਜ਼ਰ ਆ ਰਹੇ ਹਨ।



ਇਸ ਦੌਰਾਨ ਉਹ ਇੱਕ ਪ੍ਰਤੀਭਾਗੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।



ਉਹ ਉਸ ਲੜਕੀ ਨੂੰ ਕਹਿੰਦੇ ਹਨ, 'ਜਿਹੜੇ ਮਾਪੇ ਆਪਣੀ ਧੀ ਦੇ ਵਿਆਹ ਲਈ 3 ਏਕੜ 'ਚੋਂ 2 ਏਕੜ ਜ਼ਮੀਨ ਗਿਰਵੀ ਰੱਖ ਕੇ ਉਸ ਦਾ ਵਿਆਹ ਕਰਦੇ ਹਨ,



ਅਜਿਹੇ ਮਾਪਿਆਂ ਦਾ ਦੇਣਾ ਤੁਸੀਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ। ਦਾਜ ਦਾ ਮੁੱਦਾ ਬੜਾ ਹੀ ਗੰਭੀਰ ਹੈ। ਮੈਂ ਖੁਦ ਵਿਆਹਾਂ 'ਚ ਗਾਉਂਦਾ ਹਾਂ, ਪਰ ਅਜਿਹੇ ਵਿਆਹ 'ਚ ਗਾ ਕੇ ਮੈਨੂੰ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ



ਜਿੱਥੇ ਪੂਰਾ ਬੋਝ ਸਿਰਫ ਕੁੜੀ ਦੇ ਮਾਪਿਆਂ ਸਿਰ ਹੀ ਹੋਵੇ। ਮੈਂ ਸਭ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਅਜਿਹਾ ਸ਼ਖਸ ਮੈਨੂੰ ਤਾਂ ਬਿਲਕੁਲ ਵੀ ਬੁੱਕ ਨਾ ਕਰੇ,



ਜੋ ਵਿਆਹ ਦਾ ਪੂਰਾ ਬੋਝ ਕੁੜੀ ਦੇ ਪਰਿਵਾਰ 'ਤੇ ਪਾਉਂਦਾ ਹੋਵੇ। ਵਿਆਹ ਤਾਂ ਸਿੰਪਲ ਹੋਣੇ ਚਾਹੀਦੇ ਨੇ, ਗੁਰਦੁਆਰੇ ਤੇ ਮੰਦਰ 'ਚ ਹੋਣੇ ਚਾਹੀਦੇ ਨੇ।' ਤੁਸੀਂ ਵੀ ਦੇਖੋ ਦਿਲਜੀਤ ਦਾ ਇਹ ਵੀਡੀਓ: