ਪ੍ਰਸਿੱਧ ਟੀ. ਵੀ. ਅਦਾਕਾਰਾ ਅਤੇ ‘ਬਿੱਗ ਬੌਸ15’ ਫੇਮ ਤੇਜਸਵੀ ਪ੍ਰਕਾਸ਼ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ।



ਤੇਜਸਵੀ ਦੀ ਹਰ ਦਿਨ ਨਵੀਂ ਲੁੱਕ ਫੈਨਜ਼ ਨੂੰ ਦੇਖਣ ਨੂੰ ਮਿਲਦੀ ਹੈ।



ਤੇਜਸਵੀ ਪ੍ਰਕਾਸ਼ ਜਿਹੜੀ ਵੀ ਲੁੱਕ ਕੈਰੀ ਕਰਦੀ ਹੈ, ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।



ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਛੋਟੇ ਪਰਦੇ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਨੈੱਟਵਰਥ ਵੀ ਘੱਟ ਨਹੀਂ ਹੈ।



'ਬਿੱਗ ਬੌਸ 15' ਦਾ ਵਿਜੇਤਾ ਬਣਨ ਤੋਂ ਬਾਅਦ ਉਸ ਦੇ ਹੱਥ 'ਚ 'ਨਾਗਿਨ 6' ਆਇਆ। ਫਿਰ ਉਸ ਤੋਂ ਬਾਅਦ ਕਈ ਟੀਵੀ ਸੀਰੀਅਲਾਂ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ।



ਮੀਡੀਆ ਰਿਪੋਰਟਾਂ ਮੁਤਾਬਕ ਤੇਜਸਵੀ ਪ੍ਰਕਾਸ਼ 'ਨਾਗਿਨ 6' ਦੇ ਹਰ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।



ਟੀਵੀ ਸ਼ੋਆਂ ਵਿੱਚ ਉਸਦੀ ਫੀਸ ਪਹਿਲਾਂ ਹੀ ਵੱਧ ਗਈ ਹੈ, ਉਹ ਹਰ ਸਪਾਂਸਰ ਲਈ ਭਾਰੀ ਪੈਸੇ ਵਸੂਲਦੀ ਹੈ।



ਤੇਜਸਵੀ ਹਰ ਸੋਸ਼ਲ ਮੀਡੀਆ ਪੋਸਟ ਲਈ 10 ਤੋਂ 15 ਲੱਖ ਰੁਪਏ ਕਮਾਉਂਦੀ ਹੈ।



ਮੀਡੀਆ ਰਿਪੋਰਟਾਂ ਮੁਤਾਬਕ ਤੇਜਸਵੀ ਦੀ ਕੁੱਲ ਜਾਇਦਾਦ ਕਰੀਬ 19 ਕਰੋੜ ਰੁਪਏ ਹੈ।



ਇਸ ਤੋਂ ਇਲਾਵਾ ਤੇਜਸਵੀ ਕੋਲ ਮੁੰਬਈ ਤੋਂ ਗੋਆ ਅਤੇ ਦੁਬਈ ਵਿੱਚ ਵੀ ਘਰ ਹੈ। ਪਿਛਲੇ ਸਾਲ ਹੀ ਤੇਜਸਵੀ ਨੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਦੁਬਈ 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਸੀ।