ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਸਨੀ ਦਿਓਲ ਦਾ ਨਾਂ ਹਮੇਸ਼ਾ ਸ਼ਾਮਲ ਹੋਵੇਗਾ।



ਦਿਓਲ ਪਰਿਵਾਰ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।



ਇਸ ਸਮੇਂ ਸੰਨੀ ਦਿਓਲ ਦੇ ਬੇਟੇ ਅਤੇ ਅਦਾਕਾਰ ਕਰਨ ਦਿਓਲ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ।



ਦੱਸਿਆ ਜਾ ਰਿਹਾ ਹੈ ਕਿ ਸੰਨੀ ਦੇ ਲਾਡਲੇ ਕਰਨ ਦਿਓਲ ਨੇ ਗੁਪਤ ਤਰੀਕੇ ਨਾਲ ਮੰਗਣੀ ਕਰ ਲਈ ਹੈ ਅਤੇ ਜਲਦੀ ਹੀ ਕਰਨ ਵਿਆਹ ਕਰਨ ਜਾ ਰਹੇ ਹਨ।



ਖਬਰ ਮੁਤਾਬਕ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਮੰਗਣੀ ਹੋ ਗਈ ਹੈ। ਕੁਝ ਮਹੀਨੇ ਪਹਿਲਾਂ ਕਰਨ ਦਿਓਲ ਨੇ ਚੋਰੀ ਚੁਪਕੇ ਮੰਗਣੀ ਕਰ ਲਈ ਸੀ।



ਰਿਪੋਰਟ ਮੁਤਾਬਕ ਕਰਨ ਦਿਓਲ ਦੀ ਮੰਗੇਤਰ ਦਾ ਫਿਲਮ ਇੰਡਸਟਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।



ਇਸ ਮੰਗਣੀ 'ਚ ਪੂਰਾ ਦਿਓਲ ਪਰਿਵਾਰ ਸ਼ਾਮਲ ਸੀ।



ਇਸ ਦੇ ਨਾਲ ਹੀ ਇਸ ਇੰਟੀਮੇਟ ਰਿੰਗ ਸੈਰੇਮਨੀ 'ਚ ਕਰਨ ਦੇ ਦਾਦਾ ਅਤੇ ਦਾਦੀ ਧਰਮਿੰਦਰ ਅਤੇ ਹੇਮਾ ਮਾਲਿਨੀ ਵੀ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ।



ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿੰਗ ਸੈਰੇਮਨੀ ਤੋਂ ਬਾਅਦ ਕਰਨ ਦਿਓਲ ਦਾ ਵਿਆਹ ਜਲਦ ਹੀ ਹੋਣ ਵਾਲਾ ਹੈ।



ਕਰਨ ਦਿਓਲ ਅਗਲੇ ਮਹੀਨੇ ਵਿਆਹ ਕਰ ਸਕਦੇ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਕਰਨ ਦਿਓਲ ਦੇ ਮੰਗੇਤਰ ਬਾਰੇ ਜਾਣਨ ਲਈ ਉਤਸ਼ਾਹਿਤ ਨਜ਼ਰ ਆ ਰਿਹਾ ਹੈ।