ਟੀਵੀ ਅਦਾਕਾਰਾ ਟੀਨਾ ਦੱਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੀ ਪੋਸਟ 'ਚ ਅਦਾਕਾਰਾ ਟ੍ਰੋਲਸ 'ਤੇ ਚੁਟਕੀ ਲੈਂਦੀ ਨਜ਼ਰ ਆ ਰਹੀ ਹੈ।



ਟੀਨਾ ਨੇ ਇਕ ਚਿੱਠੀ ਲਿਖੀ ਹੈ, ਜਿਸ 'ਚ ਉਹ ਉਨ੍ਹਾਂ ਲੋਕਾਂ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਉਸ ਨੂੰ ਬਿਨਾਂ ਵਜ੍ਹਾ ਟ੍ਰੋਲ ਕਰਦੇ ਹਨ।



ਅਭਿਨੇਤਰੀ ਨੇ ਆਪਣੀ ਇੱਕ ਫੋਟੋ ਦੇ ਨਾਲ ਇੱਕ ਲੰਮੀ ਪੋਸਟ ਲਿਖੀ - ਜਿਸ ਵਿੱਚ ਉਹ ਟ੍ਰੋਲਸ ਨੂੰ ਕਹਿੰਦੀ ਹੈ-



'ਡੀਅਰ ਟ੍ਰੋਲਸ, ਜਿਸ ਦੁਨੀਆ ਨੂੰ ਤੁਸੀਂ ਮੰਨਦੇ ਹੋ ਕਿ ਨਫ਼ਰਤ ਅਤੇ ਨਕਾਰਾਤਮਕਤਾ ਹੋਣੀ ਚਾਹੀਦੀ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਜਿੰਨਾ ਚਾਹੋ ਹੇਠਾਂ ਖਿੱਚ ਸਕਦੇ ਹੋ।



ਜਿਨ੍ਹਾਂ ਤੁਸੀਂ ਮੈਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰੋਗੇ, ਉਨ੍ਹਾਂ ਹੀ ਮੈਂ ਉੱਪਰ ਉੱਠਾਂਗੀ।



ਤੁਸੀਂ ਲੋਕ ਮੇਰੇ ਬਾਰੇ ਗੱਲ ਕਰਦੇ ਹੋ, ਸ਼ਾਇਦ ਮੈਂ ਕੁਝ ਚੰਗਾ ਅਤੇ ਸਹੀ ਕਰ ਰਹੀ ਹਾਂ, ਤਾਂ ਹੀ ਮੇਰੀਆਂ ਹੀ ਗੱਲਾਂ ਕਰ ਰਹੇ ਹੋ।



ਇਸ ਲਈ ਇਸ ਨੂੰ ਕਰਦੇ ਰਹੋ 'ਕੁਛ ਤੋ ਲੋਗ ਕਹੇਂਗੇ, ਲੋਗੋ ਕਾ ਕਾਮ ਹੈ ਕਹਿਨਾ



ਟੀਨਾ ਇੱਥੇ ਹੀ ਨਹੀਂ ਰੁਕੀ, ਉਸਨੇ ਅੱਗੇ ਲਿਖਿਆ- 'ਮੇਰੇ ਪਿਆਰੇ ਟ੍ਰੋਲਰਜ਼, ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖੋ।



ਕਿਉਂਕਿ ਤੁਸੀਂ ਦਿਖਾ ਰਹੇ ਹੋ ਕਿ ਤੁਸੀਂ ਕੌਣ ਹੋ। ਜੋ ਤੁਸੀਂ ਬੋਲਦੇ ਹੋ, ਉੇਸ ਨਾਲ ਮੇਰੀ ਨਹੀਂ ਤੁਹਾਡੀ ਹੀ ਸੋਚ ਪਤਾ ਲੱਗਦੀ ਹੈ। ਜਿਸ ਤਰ੍ਹਾਂ ਨਾਲ ਮੈਂ ਆਪਣੇ ਆਪ ਨੂੰ ਸੰਭਾਲਦੀ ਹਾਂ,



ਇਹ ਮੇਰੀ ਇੱਜ਼ਤ ਨੂੰ ਦਰਸਾਉਂਦੀਦਾ ਹੈ। ਮੈਂ ਬਿਲਕੁਲ ਨਹੀਂ ਬਦਲਾਂਗੀ ਕਿਉਂਕਿ ਥੋੜ੍ਹੀ ਜਿਹੀ ਨਕਾਰਾਤਮਕਤਾ ਮੈਨੂੰ ਦਬਾ ਨਹੀਂ ਸਕਦੀ, ਮੇਰੀ ਸਕਾਰਾਤਮਕਤਾ ਨੂੰ ਨਸ਼ਟ ਨਹੀਂ ਕਰ ਸਕਦੀ।