ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਹਿੰਦੀ ਸਿਨੇਮਾ ਦੀ ਡਰੀਮ ਗਰਲ ਹੇਮਾ ਮਾਲਿਨੀ ਅੱਜ ਆਪਣੇ ਵਿਆਹ ਦੀ 43ਵੀਂ ਵਰ੍ਹੇਗੰਢ ਮਨਾ ਰਹੇ ਹਨ।



ਅਜਿਹੇ 'ਚ ਹਰ ਕੋਈ ਸੋਸ਼ਲ ਮੀਡੀਆ 'ਤੇ ਇਸ ਪਾਵਰ ਕੱਪਲ ਨੂੰ ਵਧਾਈ ਦੇਣ 'ਚ ਲੱਗਾ ਹੋਇਆ ਹੈ।



ਇਸ ਦੌਰਾਨ ਹੇਮਾ ਅਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਆਪਣੇ ਮਾਤਾ-ਪਿਤਾ ਦੀ ਇਕ ਪਿਆਰੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।



ਈਸ਼ਾ ਦਿਓਲ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।



ਜਿਸ ਵਿੱਚ ਹੇਮਾ ਮਾਲਿਨੀ, ਧਰਮਿੰਦਰ ਅਤੇ ਅਹਾਨਾ ਦਿਓਲ ਕੈਮਰੇ ਲਈ ਇਕੱਠੇ ਪੋਜ਼ ਦੇ ਰਹੇ ਹਨ। ਤ



ਸਵੀਰ ਵਿੱਚ ਹੇਮਾ ਮਾਲਿਨੀ ਲਾਲ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ ਅਤੇ ਧਰਮਿੰਦਰ ਨੇ ਸਿਰ 'ਤੇ ਟੋਪੀ ਦੇ ਨਾਲ ਗੁਲਾਬੀ ਰੰਗ ਦੀ ਸ਼ਰਟ ਪਾਈ ਹੋਈ ਹੈ।



ਉਥੇ ਹੀ ਈਸ਼ਾ ਅਤੇ ਅਹਾਨਾ ਕੈਜ਼ੂਅਲ ਲੁੱਕ 'ਚ ਹਨ। ਚਾਰਾਂ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।



ਇਸ ਦੇ ਨਾਲ ਹੀ ਉਹ ਕਮੈਂਟ ਸੈਕਸ਼ਨ ਰਾਹੀਂ ਹੇਮਾ ਅਤੇ ਧਰਮਿੰਦਰ ਨੂੰ ਵੀ ਵਧਾਈ ਦੇ ਰਹੇ ਹਨ।



ਦੱਸ ਦੇਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਸਾਲ 1980 ਵਿੱਚ ਹੋਇਆ ਸੀ।



ਇਹ ਧਰਮਿੰਦਰ ਦਾ ਦੂਜਾ ਵਿਆਹ ਸੀ। ਦੂਜੇ ਪਾਸੇ ਈਸ਼ਾ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਵੀ ਇਸ ਖਾਸ ਦਿਨ 'ਤੇ ਧਰਮਿੰਦਰ ਨਾਲ ਆਪਣੀਆਂ ਕਈ ਪੁਰਾਣੀਆਂ ਅਤੇ ਯਾਦਗਾਰ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਹਨ।