ਪੰਜਾਬੀ ਸਿੰਗਰ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ।



ਉਨ੍ਹਾਂ ਨੇ ਹਾਲ ਹੀ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਇਤਤਿਹਾਸ ਰਚਿਆ ਹੈ।



ਇਸ ਦੇ ਨਾਲ ਨਾਲ ਦਿਲਜੀਤ ਆਪਣੀ ਆਉਣ ਵਾਲੀ ਫਿਲਮ 'ਜੋੜੀ' ਨੂੰ ਲੈਕੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।



ਇਸ ਫਿਲਮ 'ਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 5 ਮਈ ਨੂੰ ਰਿਲੀਜ਼ ਲਈ ਤਿਆਰ ਹੈ।



ਇੰਨੀਂ ਦਿਨੀਂ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਕਲਾਕਾਰ ਆਪਣੇ ਰਿਟਾਇਰਮੈਂਟ ਪਲਾਨ ਬਾਰੇ ਚਰਚਾ ਕਰ ਰਿਹਾ ਹੈ।



ਹਾਲਾਂਕਿ ਇਹ ਵੀਡੀਓ ਪੁਰਾਣਾ ਲਗਦਾ ਹੈ, ਪਰ ਦਿਲਜੀਤ ਦੀਆਂ ਗੱਲਾਂ ਸੁਣ ਕੇ ਹਰ ਕੋਈ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।



ਵੀਡੀਓ 'ਚ ਦਿਲਜੀਤ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ '60 ਦੀ ਉਮਰ 'ਚ ਜਾ ਕੇ ਮੈਂ ਅੰਮ੍ਰਿਤ ਛਕਾਂਗਾ, ਕਿਉਂਕਿ ਮੈਂ ਪੂਰਾ ਸਿੱਖ ਨਹੀਂ ਹਾਂ।



ਫਿਰ ਮੈਂ ਪੂਰਾ ਸਿੱਖ ਬਣਾਂਗਾ। ਮੇਰੀ ਲੰਬੀ ਦਾੜੀ ਹੋਵੇਗੀ। ਫਿਰ ਮੈਂ ਹਾਲੀਵੁੱਡ ਫਿਲਮਾਂ 'ਚ ਕੰਮ ਕਰਾਂਗਾ।



ਫਿਰ ਸਭ ਦੇਖ ਕੇ ਕਹਿਣਗੇ ਕਿ ਦੇਖੋ ਸਿੱਖ ਬੰਦਾ ਹਾਲੀਵੁੱਡ 'ਚ। ਸ਼ਾਇਦ ਉਦੋਂ ਤੱਕ ਮੈਂ ਇੰਗਲੀਸ਼ ਵੀ ਸਿੱਖ ਲਵਾਂਗਾ।'



ਤੁਸੀਂ ਵੀ ਦੇਖੋ ਇਹ ਵੀਡੀਓ: