ਹਾਲਾਂਕਿ ਨੀਦਰਲੈਂਡ ਨੇ ਯੂਏਈ ਖਿਲਾਫ਼ ਜਿੱਤ ਦਰਜ ਕੀਤੀ। ਅਜਿਹੇ 'ਚ ਜੇਕਰ ਨੀਦਰਲੈਂਡ ਦੀ ਟੀਮ ਸ਼੍ਰੀਲੰਕਾ ਨੂੰ ਹਰਾਉਂਦੀ ਹੈ ਤਾਂ ਉਹ ਸੁਪਰ-12 ਦੌਰ 'ਚ ਪਹੁੰਚ ਜਾਵੇਗੀ।
ਸ਼੍ਰੀਲੰਕਾ ਨੂੰ ਸੁਪਰ-12 ਦੌਰ 'ਚ ਪਹੁੰਚਣ ਲਈ ਆਪਣੇ ਬਾਕੀ ਦੋਵੇਂ ਮੈਚ ਜਿੱਤਣੇ ਹੋਣਗੇ ਪਰ ਜੇ ਉਹ ਇਕ ਮੈਚ 'ਚ ਹਾਰ ਜਾਂਦੀ ਹੈ ਤਾਂ ਉਸ ਨੂੰ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਕਰਨਾ ਹੋਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਸ਼੍ਰੀਲੰਕਾ ਦੀ ਖਰਾਬ ਨੈੱਟ ਰਨ ਰੇਟ ਖੇਡ ਨੂੰ ਖਰਾਬ ਕਰ ਸਕਦੀ ਹੈ।