ਪੰਜਾਬੀ ਮਾੱਡਲ, ਅਦਾਕਾਰਾ ਅਤੇ ਗਾਇਕਾ ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ।



ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੋਵੇਂ ਬਿੱਗ ਬੌਸ 13 ਤੋਂ ਹੀ ਨਾਲ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਨੂੰ ਕਈ ਗੀਤਾਂ ਵਿੱਚ ਕੰਮ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ।



ਹਾਲਾਂਕਿ ਇਸ ਵਿਚਕਾਰ ਦੋਵਾਂ ਦੇ ਬ੍ਰੇਕਅਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ। ਫਿਲਹਾਲ ਦੋਵੇਂ ਸਿਤਾਰੇ ਇੰਸਟਾਗ੍ਰਾਮ ਉੱਪਰ ਇੱਕ ਦੂਜੇ ਨੂੰ ਫਾਲੋ ਕਰ ਰਹੇ ਹਨ। ਕਈ ਵਾਰ ਦੋਵਾਂ ਨੂੰ ਇਕੱਠੇ ਵੀ ਵੇਖਿਆ ਜਾਂਦਾ ਹੈ।



ਆਸਿਮ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਹਿਮਾਂਸ਼ੀ ਖੁਰਾਣਾ ਹੈ।



ਹਾਲਾਂਕਿ ਆਸਿਮ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਦੋਵਾਂ ਦਾ ਚਿਹਰਾ ਇਮੋਜ਼ੀ ਨਾਲ ਹਾਈਡ ਰੱਖਿਆ ਗਿਆ ਹੈ।



ਇਸ ਤੋਂ ਇਲਾਵਾ ਆਸਿਮ ਜੋ ਵੀ ਤਸਵੀਰ ਜਾਂ ਵੀਡੀਓ ਸ਼ੇਅਰ ਕਰਦੇ ਹਨ ਫੈਨਜ਼ ਉਨ੍ਹਾਂ ਤੋਂ ਹਿਮਾਸ਼ੀ ਬਾਰੇ ਸਵਾਲ ਜ਼ਰੂਰ ਪੁੱਛਦੇ ਹਨ।



ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਭਾਈ ਹਿਮਾਸ਼ੀ ਭਾਬੀ ਨਾਲ ਜਲਦੀ ਵਿਆਹ ਕਰਲੋ...



ਹਿਮਾਸ਼ੀ ਖੁਰਾਣਾ ਦੀ ਗੱਲ ਕਰਿਏ ਤਾਂ ਉਹ ਆਪਣੇ ਸੋਸ਼ਲ ਮੀਡੀਆ ਉੱਪਰ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।



ਹਾਲ ਹੀ ਵਿੱਚ ਹਿਮਾਸ਼ੀ ਵੱਲੋਂ ਕੇਦਾਰਨਾਥ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਹਾਲਾਂਕਿ ਆਸਿਮ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਹਿਮਾਸ਼ੀ ਹੈ ਜਾਂ ਕੋਈ ਹੋਰ ਇਸ ਬਾਰੇ ਹਾਲੇ ਖੁਲਾਸਾ ਨਹੀਂ ਹੋਇਆ ਹੈ।



ਹਿਮਾਂਸ਼ੀ ਅਤੇ ਆਸਿਮ ਰਿਆਜ਼ ਵਿਆਹ ਦੇ ਬੰਧਨ ਵਿੱਚ ਕਦੋਂ ਬੱਝਣਗੇ ਉਸ ਦਿਨ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।