ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ।



ਦੱਸ ਦੇਈਏ ਕਿ ਫਿਲਮ ਵਿੱਚ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰ ਰਹੀ ਹੈ।



ਇਸ ਦੌਰਾਨ ਇੱਕ ਹਫਤੇ ਵਿੱਚ ਫਿਲਮ ਨੇ ਦੁਨੀਆ ਭਰ ਵਿੱਚ 20 ਕਰੋੜ ਦੀ ਕਮਾਈ ਕਰ ਲਈ ਹੈ।



ਇਸਦੀ ਜਾਣਕਾਰੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ।



ਦਰਅਸਲ, ਫਿਲਮ ਜੋੜੀ ਦੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਇੱਕ ਪੋਸਟਰ ਸਾਂਝਾ ਕਰਕੇ ਹੋਏ ਇਹ ਜਾਣਕਾਰੀ ਦਿੱਤੀ।



ਉਨ੍ਹਾਂ ਇਸ ਪੋਸਟਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਜੋੜੀ ਪਹਿਲੇ ਹਫ਼ਤੇ... ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ …ਟੀਮ ਨੂੰ ਵਧਾਈਆਂ... ਧੰਨਵਾਦ ਸੱਜਣੋ ਤੁਹਾਡੇ ਪਿਆਰ ਅਤੇ ਸਪੋਰਟ ਲਈ...



ਅੰਬਰਦੀਪ ਸਿੰਘ ਦੀ ਇਸ ਪੋਸਟ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਮੇਰੇ ਵੱਲੋਂ 150 ਵੀ ਵਿੱਚ ਪਾ ਲੈਣਾ ਬਾਈ ਅੱਜ ਸ਼ਾਮ ਨੂੰ ਦੇਖ ਆਵਾਂਗੇ।



ਇੱਕ ਹੋਰ ਮੇ ਕਮੈਂਟ ਕਰ ਕਿਹਾ, ਸਰ ਮੇਰੇ ਵੀ ਐਡ ਕਰਲੋ ਫੁੱਲ ਫੈਮਿਲੀ ਦੇ ਨਾਲ ਅੱਜ ਦੇਖਣ ਜਾਉਂਗਾ।



ਇਸ ਪੋਸਟ ਉੱਪਰ ਦਰਸ਼ਕਾ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ 20 ਕਰੋੜ ਤੋਂ ਵੀ ਵੱਧ ਦੀ ਕਮਾਈ ਕਰੇਗੀ।



ਫਿਲਹਾਲ ਜੇਕਰ ਤੁਸੀ ਵੀ ਨਿਮਰਤ ਅਤੇ ਦਿਲਜੀਤ ਦੇ ਫੈਨ ਹੋ ਤਾਂ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਜਾ ਸਕਦੇ ਹੋ। ਇਹ ਨਾ ਸਿਰਫ ਤੁਹਾਨੂੰ ਹਸਾਏਗੀ ਸਗੋਂ ਭਾਵੁਕ ਵੀ ਕਰੇਗੀ।