Tania Birthday: ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਹਸੀਨਾ ਤਾਨੀਆ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੇਗੇ।

6 ਮਈ 1993 ਨੂੰ ਜਮਸ਼ੇਦਪੁਰ, ਝਾਰਖੰਡ ਵਿੱਚ ਜਨਮੀ ਤਾਨੀਆ ਦੇ ਮਾਤਾ-ਪਿਤਾ ਪੰਜਾਬ ਨਾਲ ਸਬੰਧਤ ਹਨ।

ਅਜਿਹੇ 'ਚ ਤਾਨੀਆ ਦਾ ਬਚਪਨ ਅੰਮ੍ਰਿਤਸਰ 'ਚ ਬੀਤਿਆ ਅਤੇ ਪੜ੍ਹਾਈ ਵੀ ਪੰਜਾਬ 'ਚ ਹੀ ਹੋਈ।

ਤਾਨੀਆ ਨੇ ਆਪਣੀ ਅਦਾਕਾਰੀ, ਸੁੰਦਰਤਾ ਅਤੇ ਪਿਆਰੀ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ।

ਭਾਰਤੀ ਪਰਿਵਾਰਾਂ ਵਿੱਚ ਵਿਆਹ ਤੋਂ ਬਚਣ ਲਈ ਕੁੜੀਆਂ ਦੇ ਭੱਜਣ ਦੀਆਂ ਕਹਾਣੀਆਂ ਆਮ ਹਨ। ਤਾਨੀਆ ਨੇ ਵੀ ਅਜਿਹਾ ਹੀ ਕੀਤਾ।

ਦਰਅਸਲ ਉਸ ਦੇ ਪਰਿਵਾਰ ਵਾਲੇ ਉਸ 'ਤੇ ਵਿਆਹ ਲਈ ਦਬਾਅ ਪਾ ਰਹੇ ਸਨ। ਅਜਿਹੇ 'ਚ ਤਾਨੀਆ ਭਾਰਤ ਛੱਡ ਕੇ ਕੈਨੇਡਾ ਭੱਜ ਗਈ।

ਤਾਨੀਆ ਨੇ ਇਕ ਇੰਟਰਵਿਊ 'ਚ ਦੱਸਿਆ, 'ਮੇਰੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਮੈਂ ਐਕਟਿੰਗ ਕਰਾਂ, ਪਰ ਬਾਅਦ 'ਚ ਉਨ੍ਹਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ।

ਹਾਲਾਂਕਿ, ਉਸਦੀ ਸ਼ਰਤ ਇਹ ਸੀ ਕਿ ਮੈਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੂਰੀ ਕਰੂਂ।

ਦਰਅਸਲ ਚੰਡੀਗੜ੍ਹ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਾਨੀਆ ਪੀਜੀ ਲਈ ਕੈਨੇਡਾ ਚਲੀ ਗਈ ਸੀ।

ਤਾਨੀਆ ਨੇ ਦੱਸਿਆ ਕਿ ਜੇਕਰ ਮੈਂ ਭਾਰਤ 'ਚ ਰਹਿੰਦੀ ਤਾਂ ਮੇਰਾ ਵਿਆਹ ਜ਼ਰੂਰ ਹੁੰਦਾ।

ਮੇਰੇ ਮਾਤਾ-ਪਿਤਾ ਦਾ ਮੰਨਣਾ ਸੀ ਕਿ ਜੇਕਰ ਮੇਰਾ ਧਿਆਨ ਪੜ੍ਹਾਈ 'ਤੇ ਰਹੇ ਤਾਂ ਮੈਂ ਐਕਟਿੰਗ ਤੋਂ ਦੂਰ ਹੋ ਜਾਵਾਂਗੀ, ਪਰ ਅਜਿਹਾ ਨਹੀਂ ਹੋਇਆ।

ਉਸ ਨੇ ਫਿਲਮ 'ਸੁਫਨਾ', ਲੇਖ ਸਣੇ ਹੋਰ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।