ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ।

ਦਰਅਸਲ, ਹੁਣ ਪ੍ਰਸ਼ੰਸ਼ਕ ਕਲਾਕਾਰ ਨਾਲ ਜੁੜੀ ਕੋਈ ਵੀ ਅਪਡੇਟ ਨਹੀਂ ਜਾਣ ਸਕਣਗੇ।

ਗਾਇਕ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਇਹ ਜਾਣਾਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਗਾਇਕਾ ਰੁਪਿੰਦਰ ਹਾਂਡਾ ਤੋਂ ਬਾਅਦ ਗੁਰਨਾਮ ਭੁੱਲਰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਵਾਲੇ ਦੂਜੇ ਪੰਜਾਬੀ ਸਿਤਾਰੇ ਹਨ।

ਗਾਇਕ ਗੁਰਨਾਮ ਭੁੱਲਰ ਨੇ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪਿਛਲਾ ਸਾਲ ਬਹੁਤ ਵਧੀਆ ਰਿਹਾ।

ਤੁਸੀਂ ਲੋਕਾਂ ਨੇ ਮੇਰੇ ਸਾਰੇ ਪ੍ਰੋਜੈਕਟਾਂ, ਸੰਗੀਤ ਅਤੇ ਫਿਲਮਾਂ 'ਨੂੰ ਬਹੁਤ ਪਿਆਰ ਦਿੱਤਾ, ਮੈਂ ਬਿਲਕੁਲ ਠੀਕ ਹਾਂ।

ਪਰ ਸੋਸ਼ਲ ਮੀਡੀਆ ਤੋਂ ਛੋਟਾ ਬ੍ਰੇਕ ਲੈ ਰਿਹਾ ਹਾਂ, ਅਗਲੇ ਆਉਣ ਵਾਲੇ ਕੰਮ 'ਤੇ ਧਿਆਨ ਕੇਂਦਰਤ ਕਰ ਰਿਹਾ ਹਾਂ, ਬਹੁਤ ਜਲਦੀ ਵਾਪਸ ਆਵਾਂਗਾ।

ਕਲਾਕਾਰ ਵੱਲੋਂ ਆਪਣੀ ਪੋਸਟ ਨੂੰ ਦਿੱਤੀ ਕੈਪਸ਼ਨ ਤੋ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਉਹ ਕਿਸੇ ਵੱਡੇ ਪ੍ਰੋਜੈਕਟ ਦੀ ਤਿਆਰੀ ਕਰ ਰਹੇ ਹਨ।

ਹਾਲਾਂਕਿ ਪ੍ਰਸ਼ੰਸ਼ਕਾਂ ਲਈ ਇਹ ਖਬਰ ਨਿਰਾਸ਼ ਕਰਨ ਵਾਲੀ ਹੈ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਕਿਹਾ, ਤੁਹਾਨੂੰ ਬਹੁਤ ਮਿਸ ਕਰਾਂਗੇ ਗੁਰਨਾਮ ਸਰ।